ਰਾਜੀਵ ਗਾਂਧੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ ਇੱਕ ਯਾਤਰੀ ਕੋਲੋਂ 81.6 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ ਇੱਕ ਯਾਤਰੀ ਕੋਲੋਂ 81.6 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਨੇ ਆਪਣੀ ਪੇਂਟ ਦੀ ਜੇਬ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਲੁਕੋਇਆ ਹੋਇਆ ਸੀ। ਕਸਟਮ ਦੇ ਅਧਿਕਾਰੀਆਂ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

ਅਧਿਕਾਰੀਆਂ ਮੁਤਾਬਕ ਅਬੂ ਧਾਬੀ ਤੋਂ ਚੇੱਨਈ ਪਹੁੰਚਣ ਤੇ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਟਾਇਲਟ ਦੇ ਵਾਸ਼ ਬੇਸਿਨ ਦੇ ਹੇਠਾਂ ਸੋਨੇ ਦਾ ਪੇਸਟ ਛੁਪਾਇਆ ਗਿਆ ਸੀ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here