ਸੰਦੀਪ ਸਿੰਘ ਨੰਗਲ ਅੰਬੀਆ ਕਤਲ ਕਾਂਡ ਦੇ ਦੋਸ਼ੀ ਹਰਿੰਦਰ ਨਾਲ ਕਪੂਰਥਲਾ ਜੇਲ੍ਹ ਵਿੱਚ ਕੁੱਟਮਾਰ

ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ ਪੰਕਜ। ਕਪੂਰਥਲਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦੇ ਕਤਲ ਕਾਂਡ ਵਿੱਚ ਸ਼ਾਮਲ ਦੋਸ਼ੀ ਹਰਿੰਦਰ ਸਿੰਘ ਫ਼ੌਜੀ ਦੀ ਕਪੂਰਥਲਾ ਜੇਲ੍ਹ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਮਨਦੀਪ ਸੇਂਗਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਖ਼ੁਲਾਸਾ ਕੀਤਾ ਸੀ ਕਿ 31 ਜੁਲਾਈ ਨੂੰ ਰਾਤ 12 ਵਜੇ ਦੇ ਕਰੀਬ ਕੁੱਝ ਵਿਅਕਤੀ ਪੁਲਸ ਦੀ ਵਰਦੀ ਵਿੱਚ ਕਪੂਰਥਲਾ ਜੇਲ੍ਹ ਵਿੱਚ ਆਏ ਸਨ।

Advertisements

ਉਹ ਹਰਿੰਦਰ ਸਿੰਘ ਦੇ ਬੈਰਕ ਵਿੱਚ ਗਏ। ਬੈਰਕ ਵਿੱਚ ਇਨ੍ਹਾਂ ਵਿਅਕਤੀਆਂ ਨੇ ਹਰਿੰਦਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉੱਥੇ ਹੀ ਛੱਡ ਕੇ ਚੱਲ ਗਏ। ਵਕੀਲ ਨੇ ਆਪਣੀ ਦਰਖ਼ਾਸਤ ਵਿੱਚ ਕਿਹਾ ਕਿ ਪੁਲਸ ਦੀ ਵਰਦੀ ਵਿੱਚ ਆਏ ਵਿਅਕਤੀਆਂ ਨੇ ਹਰਿੰਦਰ ਨੂੰ ਪੁੱਛਿਆ ਕਿ ਤੁਸੀ ਸਿਪਾਹੀ ਹੋ, ਜਦੋ ਉਸ ਨੇ ਹਾ ਕਿਹਾ ਤਾਂ ਉਸਦੀ ਕੁੱਟਮਾਰ ਕੀਤੀ।

ਵਕੀਲ ਨੇ ਅਦਾਲਤ ਨੂੰ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਅਪੀਲ ਕੀਤੀ ਅਤੇ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਵਕੀਲ ਨੇ ਕਿਹਾ ਉਸਦੇ ਮੁਵੱਕਿਲ ਨੂੰ ਜੇਲ੍ਹ ਵਿੱਚ ਸੁਰੱਖਿਆ ਦਿੱਤੀ ਜਾਵੇ।

LEAVE A REPLY

Please enter your comment!
Please enter your name here