Sunday, October 18, 2026
Home Latest ਰਾਤ ਨੂੰ ਸੌਂ ਰਹੇ ਵਿਅਕਤੀ ਨੂੰ ਸੱਪ ਨੇ ਡੰਗਿਆਂ, ਇਲਾਜ ਜਾਰੀ

ਰਾਤ ਨੂੰ ਸੌਂ ਰਹੇ ਵਿਅਕਤੀ ਨੂੰ ਸੱਪ ਨੇ ਡੰਗਿਆਂ, ਇਲਾਜ ਜਾਰੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਵਰਿਆਣਾ ਦੇ ਪਿੰਡ ਹੀਰਾਪੁਰ ਦਾ ਇੱਕ ਵਿਅਕਤੀ ਜੋ ਕੇ ਰਾਤ ਦੇ ਸਮੇ ਸੌ ਰਿਹਾ ਸੀ ਜਿਸਨੂੰ ਸੱਪ ਨੇ ਡੰਗ ਦਿੱਤਾ ਤੇ ਉਹ ਪੂਰੀ ਰਾਤ ਦਰਦ ਨਾਲ ਤੜਫਦਾ ਰਿਹਾ।

Advertisements

ਜਾਣਕਾਰੀ ਦਿੰਦਿਆਂ ਸਜੋ ਦੇਵੀ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਜੋ ਰਾਤ ਨੂੰ ਜਮੀਨ ਤੇ ਸੌ ਰਹੇ ਸੀ ਤੇ ਅਚਾਨਕ ਉਸਦੇ ਪਤੀ ਦੀ ਚੀਕ ਦੀ ਅਵਾਜ਼ ਆਈ ਜਦੋ ਉਸਨੇ ਦੇਖਿਆਂ ਤਾਂ ਸੱਪ ਨੇ ਉਸਦੇ ਪਤੀ ਨੂੰ ਡੰਗ ਮਾਰ ਦਿੱਤਾ ਸੀ ਉਸਦੀ ਬਾਂਹ ਵਿੱਚ ਬਹੁਤ ਦਰਦ ਹੋ ਰਹੀ ਸੀ।

ਦੇਰ ਰਾਤ ਹੋਣ ਕਾਰਨ ਅਤੇ ਉਹਨਾਂ ਕੋਲ ਆਵਾਜਾਈ ਦਾ ਸਾਧਨ ਨਾ ਹੋਣ ਕਾਰਨ ਉਹ ਸੌ ਗਏ ਤੇ ਸਵੇਰੇ ਉਹ ਆਪਣੇ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਗਈ ਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here