ਖੰਨਾ ਵਿੱਚ ਸੜਕ ਪਾਰ ਕਰ ਰਹੇ ਨੌਜ਼ਵਾਨ ਤੇਜ਼ ਰਫਤਾਰ ਗੱਡੀ ਨੇ ਮਾਰੀ ਟੱਕਰ,ਹੋਈ ਮੌਤ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਵਿੱਚ ਨੈਸ਼ਨਲ ਹਾਈਵੇਅ ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਨੂੰ ਤੇਜ਼ ਰਫ਼ਤਾਰ ਕਾਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਨਵਾਂ ਪਿੰਡ ਵਜੋ ਹੋਈ ਹੈ, ਜਿਸਦੀ ਉਮਰ 28 ਸਾਲ ਸੀ।

Advertisements

ਜਾਣਕਾਰੀ ਦਿੰਦਿਆਂ ਰਾਹਗੀਰ ਆਕਾਸ਼ ਵਰਮਾ ਨੇ ਦੱਸਿਆ ਕਿ ਇੱਕ ਚੈਰੀ ਰੰਗ ਦੀ ਮੋਹਾਲੀ ਨੰਬਰ ਗੱਡੀ ਕਾਫ਼ੀ ਤੇਜ਼ ਰਫਤਾਰ ਵਿੱਚ ਆਈ ਅਤੇ ਇਸ ਦੌਰਾਨ ਨੌਜਵਾਨ ਸੜਕ ਪਾਰ ਕਰ ਰਿਹਾ ਸੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ।ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here