Saturday, October 17, 2026
Home International ਅਬੂਜਾ ‘ਚ ਜ਼ਖ਼ਮੀ ਫੌਜੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਦੁਰਘਟਨਾਗ੍ਰਸਤ, 12 ਦੀ...

ਅਬੂਜਾ ‘ਚ ਜ਼ਖ਼ਮੀ ਫੌਜੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਦੁਰਘਟਨਾਗ੍ਰਸਤ, 12 ਦੀ ਮੌਤ

ਨਾਈਜੀਰੀਆ (ਦ ਸਟੈਲਰ ਨਿਊਜ਼), ਪਲਕ। ਨਾਈਜੀਰੀਆ ਦੀ ਰਾਜਧਾਨੀ ਅਬੂਜਾ ਵਿੱਚ ਨਿਕਾਸੀ ਮਿਸ਼ਨ ਤੋਂ ਮ੍ਰਿਤਕ ਤੇ ਜ਼ਖ਼ਮੀ ਫੌਜੀਆਂ ਨੂੰ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ। ਇਸ ਦੌਰਾਨ 12 ਨਾਜੀਰੀਆਈ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਨਿਕਾਸੀ ਮਿਸ਼ਨ ਨਾਈਜਰ ਚੁਕੂਬਾ ਪਿੰਡ ਵਿੱਚ ਹਥਿਆਰਾਂ ਨਾਲ ਲੈਸ ਡਾਕੂਆਂ ਦੇ ਹਮਲੇ ਵਿੱਚ ਜ਼ਖ਼ਮੀ ਤੇ ਮਾਰੇ ਗਏ ਫੌਜੀਆਂ ਦੀ ਨਿਕਾਸੀ ਨੂੰ ਲੈ ਕੇ ਚਲਾਇਆ ਗਿਆ ਸੀ।

Advertisements

ਨਾਈਜੀਰੀਆਈ ਫੌਜ ਦੇ ਬੁਲਾਰੇ ਮੇਜਰ ਜਨਰਲ ਐਡਵਰਡ ਬੂਬਾ ਨੇ ਦੱਸਿਆ ਕਿ ਦੁਰਘਟਨਾ ਸਮੇਂ ਜਹਾਜ਼ ਵਿੱਚ ਦੋ ਪਾਇਲਟ ਤੇ ਦੋ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 14 ਫੌਜੀ ਅਤੇ 7 ਜਵਾਨ ਜ਼ਖ਼ਮੀ ਸਨ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਹੁਣ ਤੱਕ ਨਿਕਸਾਨੀ ਮਿਸ਼ਨ ਦੀ ਜਾਣਕਾਰੀ ਜਾਂ ਦੁਰਘਟਨਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।

LEAVE A REPLY

Please enter your comment!
Please enter your name here