
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਐਤਵਾਰ ਨੂੰ ਸਥਾਨਕ ਨਰੋਤਮ ਵਿਹਾਰ ਵਿਖੇ ਇੱਕ ਪ੍ਰੈਸ ਕਾਨਫਰੰਸ ਰੱਖੀ ਜਿਸ ਵਿੱਚ 11 ਸਿਤੰਬਰ ਨੂੰ ਜਿਲਾ ਪ੍ਰਸਾਸ਼ਨ ਅਤੇ ਸੋਨੀ ਭੱਠੇ ਵਾਲੇ ਦੇ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ।

ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਕਿਹਾ ਕਿ ਕਪੂਰਥਲਾ ਵਿਖੇ ਐਸ ਸੀ ਭਾਈਚਾਰੇ ਦੀ ਜਮੀਨ ਤੇ ਸੋਨੀ ਭੱਠੇ ਵਾਲੇ ਵਲੋਂ ਨਾਜਾਇਜ਼ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਜਿਸਨੂੰ ਛੁਡਾਉਣ ਲਈ ਅਸੀਂ ਪਿਛਲੇ ਸਮੇ ਚ 2 ਵਾਰ ਧਰਨੇ ਦੀ ਕਾਲ ਦਿੱਤੀ ਸੀ।
ਜਿਸ ਤੇ ਪ੍ਰਸਾਸ਼ਨ ਨੇ ਸਾਨੂੰ ਭਰੋਸੇ ਚ ਲੈਕੇ ਦੋਨੇ ਵਾਰ ਧਰਨਾ ਕੈਂਸਲ ਕਰਵਾ ਦਿੱਤਾ ਅਤੇ ਕਿਹਾ ਸੀ। ਐਸ ਸੀ ਭਾਈਚਾਰੇ ਨੂੰ ਇਨਸਾਫ ਦਿਵਾਇਆ ਜਾਵੇਗਾ ਪ੍ਰੰਤੂ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਜਿਸ ਲਈ ਹੁਣ ਅਸੀਂ ਕਿਸੇ ਦੀ ਗੱਲਾਂ ਚ ਨਾ ਆਉਂਦੇ ਹੋਏ ਅਣਮਿੱਥੇ ਸਮੇਂ ਲਈ ਧਰਨਾ ਲੱਗਾ ਰਹੇ ਹਾਂ।












