
ਪਟਿਆਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਟਿਆਲਾ ਦੇ ਵਿੱਚ ਆਉਦੇ ਪਿੰਡ ਨਾਈਵਾਲ ਤੋ ਇੱਕ ਨੌਜਵਾਨ ਵੱਲੋ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 3 ਸਾਲ ਪਹਿਲਾਂ ਉਸਦਾ ਰਿਸ਼ਤਾ ਇੱਕ ਲੜਕੀ ਨਾਲ ਹੋਇਆ ਸੀ ਅਤੇ ਉਸ ਸਮੇ ਉਹ ਲੜਕੀ 10ਵੀ ਜਮਾਤ ਵਿੱਚ ਪੜਦੀ ਸੀ। ਉਸਦੇ ਪਰਿਵਾਰ ਮੈਬਰਾਂ ਦਾ ਕਹਿਣਾ ਸੀ ਕਿ ਜਦੋ ਲੜਕੀ 12ਵੀ ਕਰ ਲਵੇਗੀ ਤਾਂ ਦੋਹਾਂ ਨੂੰ ਬਾਹਰ ਭੇਜ ਦਵਾਂਗੇ।

ਜਦ ਹੁਣ ਲੜਕੀ ਨੇ ਆਪਣੀ ਪੜਾਈ ਪੂਰੀ ਕਰ ਲਈ ਤਾਂ ਉਸਦੇ ਪਰਿਵਾਰ ਵਾਲਿਆ ਨੇ ਵਿਆਹ ਤੋ ਇੰਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਕੁੜੀ ਨੂੰ ਇੱਕਲਿਆਂ ਹੀ ਵਿਦੇਸ਼ ਭੇਜਣਗੇ ਅਤੇ ਆਪਣੀ ਲੜਕੀ ਦਾ ਵਿਆਹ ਉਸਦੇ ਨਾਲ ਨਹੀ ਕਰਵਾਉਣਗੇ। ਨੌਜਵਾਨ ਦੀ ਪਹਿਚਾਣ ਕਰਮਜੀਤ ਸਿੰਘ ਵਾਸੀ ਨਾਈਵਾਲ ਵਜੋ ਹੋਈ ਹੈ ਅਤੇ ਲੜਕੀ ਦੀ ਪਹਿਚਾਣ ਅਨਮੋਲਦੀਪ ਕੌਰ ਵਸਨੀਕ ਪਹਾੜਪੁਰ ਨਾਭਾ ਵਜੋ ਹੋਈ ਹੈ।
ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਸ ਸਮੇ ਲੜਕੀ ਜਵਾਕ ਸੀ ਉਹਨਾਂ ਦੇ ਕਹਿਣੇ ਵਿੱਚ ਨਹੀ ਸੀ ਪਰ ਹੁਣ ਉਹਨਾਂ ਦੀ ਲੜਕੀ ਸਾਰੀ ਗੱਲ ਮੰਨਦੀ ਹੈ ਤੇ ਇਹ ਵਿਆਹ ਨਹੀ ਕਰਨਾ। ਜਿਸਤੋ ਪਰੇਸ਼ਾਨ ਹੋ ਕੇ ਲੜਕੇ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ।ਪਰਿਵਾਰ ਵਾਸੀਆ ਦੀ ਮੰਗ ਹੈ ਕਿ ਦੋਸ਼ੀ ਪਰਿਵਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ।ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












