ਨੂਰਮਹਿਲ ਵਿੱਚ ਲੁੱਟਾ-ਖੋਹਾ ਨੂੰ ਅੰਜ਼ਾਮ ਦੇਣ ਵਾਲੇ 2 ਅਪਰਾਧੀ ਗ੍ਰਿਫਤਾਰ

ਨੂਰਮਹਿਲ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਨੂਰਮਹਿਲ ਵਿੱਚ ਲੰਮੇ ਸਮੇ ਤੋ ਅਪਰਾਧ ਜਗਤ ਨਾਲ ਜੁੜੇ 2 ਪੇਸ਼ੇਵਰ ਅਪਰਾਧੀਆਂ ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਐੱਸਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇ ਦੱਸਿਆ ਕਿ ਬੀਤੀ 17 ਅਗਸਤ ਨੂੰ ਜੋਤੀ ਪੁੱਤਰੀ ਮਨੋਹਰ ਲਾਲ ਵਾਸੀ ਮੰਦਿਰ ਸ਼੍ਰੀ ਬਾਬਾ ਭੂਤ ਨਾਥ ਵਿਖੇ ਮੱਥਾ ਟੇਕਣ ਗਈ ਸੀ।

Advertisements

ਜਦੋ ਮੰਦਿਰ ਵਿੱਚ ਗਏ ਤਾਂ ਇੱਕ ਵਿਅਕਤੀ ਨੇ ਉਸਦੇ ਗਲੇ ਵਿੱਚੋ ਚੇਨ ਝਪਟ ਲਈ ਅਤੇ ਮੋਟਰਸਾਈਕਲ ਸਵਾਰ ਆਪਣੇ ਦੂਜੇ ਸਾਥੀ ਨਾਲ ਭੱਜ ਗਿਆ। ਪੁਲਸ ਨੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਰਜੀਆਂ ਖੁਰਦ ਥਾਣਾ ਸ਼ਾਹਕੋਟ ਅਤੇ ਰਾਜਨ ਪੁੱਤਰ ਬਲਦੇਵ ਬਿੱਟੂ ਵਾਸੀ ਸ਼ਮਸਾਬਾਦ ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋ ਲੋਹੇ ਦਾ ਦਾਤਾਰ ਅਤੇ ਸੋਨੇ ਦੀ ਚੇਨ ਬਰਾਮਦ ਕਰ ਲਈ ਹੈ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here