ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਨੇ ਆਕਸਫੋਰਡ ਇੰਟਰਨੈਸ਼ਨਲ ਨੂੰ ਫਾਈਨਲ ਚ ਹਰਾਇਆ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਪ੍ਰਸ਼ਾਸ਼ਨ, ਖੇਡ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਬਲਾਕ ਹੁਸ਼ਿਆਰਪੁਰ 2 ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ ਚੱਲ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ 2023” ਦੇ ਦੂਜੇ ਦਿਨ ਫੁੱਟਬਾਲ ਅੰਡਰ 17 ਸਾਲ ਉਮਰ ਵਰਗ 21 ਸਾਲ ਉਮਰ ਵਰਗ ਦੇ ਫਾਈਨਲ ਮੁਕਾਬਲੇ ਕਰਵਾਏ ਗਏ।

Advertisements

ਇਹਨਾਂ ਮੁਕਾਬਲਿਆਂ ਦੌਰਾਨ ਲੈਕਚਰਾਰ ਬੋਹਣ ਪ੍ਰਭਜੋਤ ਸਿੰਘ, ਲੈਕਚਰਾਰ ਬੋਹਣ ਮੁਨੀਸ਼ ਮੌਦਗਿਲ, ਲੈਕਚਰਾਰ ਮਹਿਲਾਂਵਾਲੀ ਨਰੇਸ਼ ਕੁਮਾਰ, ਡੀ.ਪੀ. ਈ. ਪੱਟੀ ਰੇਖਾ, ਡੀਪੀਈ ਜੈਮਸ ਕੈਮਬ੍ਰਿਜ ਗੁਰਮੀਤ ਸਿੰਘ, ਮਾਸਟਰ ਰਾਜਾ ਸਿੰਘ ਪੱਟੀ, ਪੀਟੀਆਈ ਅਮਰਜੀਤ ਰਾਏ, ਡੀਪੀਈ ਸੁਖਦੀਪ ਸਿੰਘ, ਡੀਪੀਈ ਰਵਨੀਤ ਕੌਰ, ਡੀਪੀਈ ਦਲਵੀਰ, ਡੀਪੀਈ ਗੁਰਕਿਰਨਜੀਤ ਸਿੰਘ ਅਤੇ ਡੀਪੀਈ ਦਿਲਬਾਗ ਤੋ ਇਲਾਵਾ ਖੇਡ ਵਿਭਾਗ ਪੰਜਾਬ ਦੇ ਤਰੈਕੀ ਕੋਚ ਨਿਤਿਸ਼ ਠਾਕੁਰ ਅਤੇ ਐਥਲੈਟਿਕ ਕੋਚ ਬਲਵੀਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।

ਲੜਕਿਆ ਦੇ ਫਾਈਨਲ ਫੁੱਟਬਾਲ ਅੰਡਰ 17 ਸਾਲ ਉਮਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਨੇ ਆਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ ਨੂੰ 1-0 ਦੇ ਫਰਕ ਨਾਲ ਹਰਾਇਆ। ਇਸੇ ਪ੍ਰਕਾਰ ਅੰਡਰ 21 ਸਾਲ ਉਮਰ ਵਰਗ ਵਿੱਚ ਫੁੱਟਬਾਲ ਕਲੱਬ ਬੋਹਣ ਨੇ ਫੁੱਟਬਾਲ ਕਲੱਬ ਸ਼ੇਰਗੜ੍ਹ ਨੂੰ 2-0 ਦੇ ਫ਼ਰਕ ਨਾਲ ਹਰਾਇਆ।

LEAVE A REPLY

Please enter your comment!
Please enter your name here