ਸਰਕਾਰੀ ਸਕੂਲ ਨਸਰਾਲਾ ਦਾ ਖੇਡਾਂ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਸਿੱਖਿਆ ਅਫਸਰ ( ਸੈ.ਸਿ) ਸ. ਹਰਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲਾ ਸਪੋਰਟਸ ਕੋਆਡੀਨੇਟਰ ਸ. ਜਗਜੀਤ ਸਿੰਘ ਦੀ ਅਗਵਾਈ ਵਿੱਚ ਜੋਨਲ ਪੱਧਰੀ ਟੂਰਨਾਮੈਂਟ ਕਰਵਾਏ ਗਏ । ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆ ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਧਰਮਿੰਦਰ ਕੁਮਾਰ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ  ਮੱਲਾਂ ਮਾਰੀਆਂ , ਉਨ੍ਹਾਂ ਦੱਸਿਆ ਕਿ ਕ੍ਰਿਕੇਟ ਅੰਡਰ -14  ਲੜਕੇ ਪਹਿਲਾ ਸਥਾਨ,   ਕ੍ਰਿਕਟ ਅੰਡਰ- 17 ਲੜਕੇ ਪਹਿਲਾ ਸਥਾਨ,  ਕਬੱਡੀ ਸਰਕਲ ਸਟਾਈਲ ਅੰਡਰ- 17 ਲੜਕੇ ਪਹਿਲਾ ਸਥਾਨ, ਕ੍ਰਿਕੇਟ ਅੰਡਰ -17 ਲੜਕੀਆਂ ਪਹਿਲਾ ਸਥਾਨ,  ਰੱਸਾਕਸ਼ੀ ਅੰਡਰ -14 ਲੜਕੇ ਪਹਿਲਾ ਸਥਾਨ,  ਕ੍ਰਿਕਟ ਅੰਡਰ -19 ਲੜਕੀਆਂ ਪਹਿਲਾਂ ਸਥਾਨ, ਕਬੱਡੀ ਨੈਸ਼ਨਲ ਅੰਡਰ -14 ਲੜਕੇ ਦੂਜਾ ਸਥਾਨ, ਕਬੱਡੀ ਨੈਸ਼ਨਲ ਅੰਡਰ -14 ਲੜਕੀਆਂ ਦੂਸਰਾ ਸਥਾਨ,  ਕਬੱਡੀ  ਨੈਸ਼ਨਲ ਅੰਡਰ -17 ਲੜਕੀਆਂ ਦੂਸਰਾ ਸਥਾਨ, ਬੈਡਮਿੰਟਨ ਅੰਡਰ -14 ਲੜਕੇ ਦੂਸਰਾ ਸਥਾਨ,  ਰੱਸਾ ਕੱਸੀ ਅੰਡਰ 17 ਲੜਕੇ ਤੀਸਰਾ ਸਥਾਨ ਅਤੇ ਫੁੱਟਬਾਲ ਅੰਡਰ 17 ਲੜਕਿਆਂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 

Advertisements

ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਧਰਮਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ਼ ਵੱਲੋਂ ਸਰੀਰਕ ਸਿੱਖਿਆ ਦੇ ਲੈਕਚਰਾਰ ਸ. ਸੁਖਦੇਵ ਸਿੰਘ  ਅਤੇ ਤਜਿੰਦਰ ਕੌਰ ਪੀ .ਟੀ .ਆਈ  ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਧਰਮਿੰਦਰ ਕੁਮਾਰ ਸ਼ਰਮਾ ਨੇ  ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।  ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ।

ਇਸ ਮੌਕੇ ਲੈਕਚਰਾਰ ਕੁਲਵਿੰਦਰ ਸਿੰਘ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਨੀਲਮ ਕੁਮਾਰੀ , ਲੈਕਚਰਾਰ ਨਵਜੋਤ ਕੌਰ, ਮੈਡਮ ਸੰਜੀਤ , ਵਨੀਤਾ ਰਾਣੀ,ਬਲਜੀਤ ਸਿੰਘ, ਕਮਲੇਸ਼ ਰਾਣੀ,ਨਰਿੰਦਰ ਕੌਰ, ਅਨਿਲ ਕੁਮਾਰ, ਸੰਜੀਵ ਰਤਨ , ਤਜਿੰਦਰ ਕੌਰ, ਗੁਰਦੀਪ ਕੌਰ , ਮੰਜੂ ਅਰੋੜਾ, ਸੋਨੀਆਂ, ਆਰਤੀ, ਪ੍ਰੀਆ, ਰਜਵਿੰਦਰ, ਵੀਨਾ, ਸਤਵੀਰ ਕੌਰ, ਅਨੀਸ਼ , ਵਿਸ਼ਾਲ, ਹਰਪ੍ਰੀਤ ਸਿੰਘ  ਹਾਜਰ ਸਨ।

LEAVE A REPLY

Please enter your comment!
Please enter your name here