Wednesday, October 21, 2026
Home Hoshiarpur ਰੇਲਵੇ ਮੰਡੀ ਸਕੂਲ ਵਿਖੇ ਸਵੀਪ ਤਹਿਤ ਡਿਬੇਟ ਮੁਕਾਬਲਾ ਕਰਵਾਇਆ ਗਿਆ

ਰੇਲਵੇ ਮੰਡੀ ਸਕੂਲ ਵਿਖੇ ਸਵੀਪ ਤਹਿਤ ਡਿਬੇਟ ਮੁਕਾਬਲਾ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਵਿਖੇ ਪਿ੍ੰਸੀਪਲ ਲਲੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ, ਡਿਪਟੀ ਕਮਿਸ਼ਨਰ ਕਮ ਜਿਲਾ੍ ਚੋਣ ਅਫ਼ਸਰ ਹੁਸ਼ਿਆਰਪੁਰ ਕੋਮਲ ਮਿਤੱਲ, ਜਿਲਾ੍ ਸਵੀਪ ਨੋਡਲ ਇੰਚਾਰਜ ਸ਼ੈਲੇਂਦਰ ਠਾਕੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੀਪ ਤਹਿਤ ਡਿਬੇਟ ਮੁਕਾਬਲਾ ਕਰਵਾਇਆ ਗਿਆ। I ਇਸ ਮੁਕਾਬਲੇ ਵਿਚ ਨੌਵੀਂ ਤੋ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਜਿਸ ਵਿੱਚ ਨੌਵੀਂ ਜਮਾਤ ਦੀ ਨਵਜੋਤ, ਦਸਵੀਂ ਜਮਾਤ ਦੀ ਸਪਨਾ, ਸਾਨੀਆ, ਮਨੰਤ, ਰਿਤਿਕਾ ਸੈਣੀ ਅਤੇ ਬਾਰਵੀਂ ਦੀ ਕਰੁਨਾ ਜਸਵਾਲ ਅਤੇ ਪ੍ਰੀਤੀ੍ ਸ਼ਾਮਲ ਸਨ।

Advertisements

ਜਿਸ ਵਿੱਚ ਨਵਜੋਤ ਨੇ ਪਹਿਲਾ ਸਥਾਨ ਹਾਸਿਲ ਕੀਤਾ I ਇਸ ਮੌਕੇ ਪਿ੍ੰਸੀਪਲ ਮੈਡਮ ਜੀ ਨੇ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਲੋਕਤੰਤਰ ਦੀ ਮਹੱਤਤਾ ਤੇ ਚਾਨਣਾ ਪਾਇਆ I ਇਹ ਮੁਕਾਬਲਾ ਸਕੂਲ ਦੇ ਸਵੀਪ ਇੰਚਾਰਜ ਸੰਜੀਵ ਅਰੋੜਾ ਅਤੇ ਪਲਵਿੰਦਰ ਕੌਰ ਜੀ ਦੀ ਹਾਜ਼ਰੀ ਵਿੱਚ ਹੋਇਆ I ਇਸ ਮੌਕੇ ਮੋਨਿਕਾ ਸ਼ਰਮਾ, ਅਲਕਾ ਗੁਪਤਾ, ਰਿਤੂ ਕੁੁਮਰਾ, ਮਿਸ ਯੋਗਿਤਾ, ਰੋਮਾ ਰਾਣੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here