ਅੰਮ੍ਰਿਤਸਰ ਵਿੱਚ ਨੌਜ਼ਵਾਨ ਨਾਲ 9.89 ਲੱਖ ਰੁਪਏ ਦੀ ਲੁੱਟ, ਪੁਲਸ ਜਾਂਚ ਸ਼ੁਰੂ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ ਇੱਕ ਨੌਜ਼ਵਾਨ ਨਾਲ 9.89 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਦਿੰਦੇ ਹੋਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਦੀਪ ਕੰਪਲੈਕਸ ਸਥਿਤ ਇਨਫੋ ਸਿਸਟਮ ਲਿਮਟਿਡ ਵਿੱਚ 2012 ਤੋ ਕੰਮ ਕਰ ਰਿਹਾ ਸੀ।

Advertisements

ਜਾਣਕਾਰੀ ਮੁਤਾਬਕ ਰਾਜੇਸ਼ ਆਪਣੀ ਐਕਟਿਵਾ ਤੇ ਕਰੀਬ 9.89 ਲੱਖ ਰੁਪਏ ਦੀ ਨਕਦੀ ਲੈ ਕੇ ਜਮ੍ਹਾ ਕਰਵਾਉਣ ਲਈ ਜਾਂ ਰਿਹਾ ਸੀ ਅਤੇ ਅਚਾਨਕ ਪਿੱਛੋਂ ਆ ਰਹੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਟੱਕਰ ਮਾਰ ਦਿੱਤੀ ‘ਤੇ ਉਹ ਸੜਕ ਤੇ ਡਿੱਗ ਗਿਆ ਅਤੇ ਉਹ ਜਦੋ ਆਪਣਾ ਬੈਕ ਚੁੱਕ ਕੇ ਭੱਜਣ ਲੱਗਾ ਤਾਂ ਲੁਟੇਰਿਆ ਨੇ ਉਸਦੇ ਹੈਲਮੇਟ ਨੂੰ ਰਿਵਾਲਵਰ ਦਾ ਬੱਟ ਮਾਰਿਆ, ਅਤੇ ਉਸਦੀ ਅੱਖ ਤੇ ਲੱਗ ਗਿਆ ਅਤੇ ਲੁਟੇਰੇ ਉਸਦੇ ਹੱਥੋਂ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here