ਐਕਵਕੇਟ ਭਗਵੰਤ ਕਿਸ਼ੋਰ ਅਤੇ ਸੀਆ ਖੁੱਲਰ ਦੀਆਂ ਲਾਸ਼ਾ ਨੂੰ ਖੁਰਦ ਬੁਰਦ ਕਰਨ ਵਾਲਾ ਦੋਸ਼ੀ ਸੁਨੀਲ ਕੁਮਾਰ ਗ੍ਰਿਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ/ਇੰਦਰਜੀਤ ਹੀਰਾ । ਸਰਤਾਜ ਸਿੰਘ ਚਾਹਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਸਾਲ 2020 ਵਿਚ ਹੋਏ ਬਹੁ-ਚਰਚਿਤ ਦੋਹਰੇ ਕਤਲ ਕਾਂਡ ਜਿਸ ਵਿਚ ਸੀਨੀਅਰ ਐਕਵਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਐਡਵੋਕੇਟ ਸੀਆ ਖੁੱਲਰ ਦਾ ਕਤਲ ਕਰਨ ਤੋਂ ਬਾਅਦ ਲਾਸ਼ਾ ਨੂੰ ਖੁਰਦ ਬੁਰਦ ਕਰਨ ਦੀ ਨਿਅਤ ਨਾਲ ਕਾਰ ਨੂੰ ਅੱਗ ਲਗਾ ਦਿਤੀ ਗਈ ਸੀ ਜਿਸਦੇ ਸਬੰਧ ਵਿਚ ਸਰਬਜੀਤ ਸਿੰਘ, ਪੁਲਿਸ ਕਪਤਾਨ ਤਫਤੀਸ਼ ਦੀ ਅਗਵਾਈ ਵਿਚ ਮੁਕਦਮਾ ਦੇ ਬਾਕੀ ਰਹਿੰਦੇ ਦੋਸ਼ੀਅਨ ਨੂੰ ਗ੍ਰਿਫਤਾਰ ਕਰਨ ਲਈ ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਪੀਪੀਐਸ ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ ਇਸ ਕੇਸ ਸਬੰਧੀ ਮਿਤੀ 22-11-20021 ਨੂੰ ਸੁਮਨਿੰਦਰ ਗੁਪਤਾ ਪੁਤਰ ਲੇਟ ਭਗਵੰਤ ਕਿਸ਼ੋਰ ਗੁਪਤਾ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 14/11/20120 ਨੂੰ ਉਸਦੇ ਪਿਤਾ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਵਕੀਲ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਰਾ ਵਾਸੀ ਵਿਕਰਮ ਇੰਨਕਲੇਵ ਹੁਸ਼ਿਆਰਪੁਰ ਦੇ ਕਤਲ ਕਰਨ ਤੋਂ ਬਾਅਦ ਉਹਨਾਂ ਦੀਆ ਲਾਸ਼ਾ ਨੂੰ ਸੀਆ ਮੂਲਰ ਦੀ ਕਾਰ ਸਲੇਰੀਓ ਵਿੱਚ ਰੱਖਕੇ ਕਾਰ ਨੂੰ ਪੁਰਹੀਰਾ ਬਾਈਪਾਸ ਦੇ ਨਜ਼ਦੀਕ ਇਕ ਦਰਖਤ ਨਾਲ ਕਾਰ ਟਕਰਾ ਕੇ ਐਕਸੀਡੈਂਟ ਦਾ ਹਾਦਸਾ ਦਰਸਾ ਕੇ ਅੱਗ ਲਗਾ ਕੇ ਲਾਸ਼ਾ ਨੂੰ ਖੁਰਦ ਬੁਰਦ ਕੀਤਾ ਸੀ ਪਰ ਅਸਲ ਵਿਚ ਇਹ ਐਕਸੀਡੈਂਟ ਨਹੀਂ ਸੀ ਸਗੋਂ ਸੀਆ ਖੁਲਰ ਦੇ ਪਤੀ ਅਸ਼ੀਸ਼ ਕੁਸ਼ਵਾਰਾ ਨੇ ਆਪਣੇ ਸਾਥੀਆ ਸੁਨੀਲ ਕੁਮਾਰ, ਕਪਿਲ ਕੁਮਾਰ ਅਤੇ ਹੋਰ ਸਾਥੀਆ ਨੂੰ ਉੱਤਰ ਪ੍ਰਦੇਸ਼ ਵਿੱਚ ਪੈਂਦੇ ਬੁਲੰਦ ਸ਼ਹਿਰ ਦੇ ਨੇੜੇ ਪਿੰਡ ਮੰਗਲੋਰ ਤੋਂ ਬੁਲਾ ਕੇ ਮੇਰੇ ਪਿਤਾ ਅਤੇ ਸੀਆ ਖੁਲਰ ਦਾ ਕਤਲ ਕਰਕੇ ਕਾਰ ਨੂੰ ਅੱਗ ਲਗਾ ਕੇ ਐਕਸੀਡੈਂਟ ਦਰਸਾਇਆ ਸੀ।

Advertisements

ਜਿਸ ਤੇ ਮੁਕਦਮਾ ਨੰਬਰ 285 ਮਿਤੀ 22-11-2020 ਅਧ;302.201,120-ਬੀ 404 ਭਾ ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਮਿਤੀ 23-11-2020 ਨੂੰ ਮੁਕੱਦਮਾ ਦਾ ਦੋਸ਼ੀ ਕਪਿਲ ਕੁਸ਼ਵਾਰਾਂ ਨੂੰ ਪਿੰਡ ਮੰਗਲੌਰ ਥਾਣਾ ਸਲੇਮਪੁਰ ਜਿਲਾ ਬਲਦ ਸ਼ਹਿਰ ਯੂ.ਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਿਤੀ 10-07- 2023 ਨੂੰ ਮੁਕੱਦਮਾਂ ਦੇ ਮੁਖ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਕੁਸ਼ਵਾਰਾ ਪੁੱਤਰ ਰਘੁਵੀਰ ਸਿੰਘ ਵਾਸੀ ਮੰਗਲਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਹਾਲ ਪਟੇਲ ਡੀ-2. ਕੁੰਡਲੀ ਘਰੋਲੀ ਮਿਊਰ ਬਿਹਾਰ ਥਾਣਾ ਗਾਜੀਪੁਰ ਈਸਟ ਦਿੱਲੀ ਨੂੰ ਪਟੋਲ ਨਗਰ ਥਾਣਾ ਕੋਤਵਾਲੀ ਜਿਲਾ ਸ਼ਾਹਤਲ, ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ।

ਇਸੇ ਮੁਕਦਮਾ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਮੁਕਦਮਾ ਵਿਚ ਲੜੀਂਦੇ ਤੀਸਰੇ ਦੋਸ਼ੀ ਸੁਨੀਲ ਕੁਮਾਰ ਪੁੱਤਰ ਬ੍ਰਿਜ ਪਾਲ ਵਾਸੀ ਮੰਗਲਰ ਥਾਣਾ ਸਲੇਮਪੁਰ ਜਿਲਾ ਬੁਲਦ ਸ਼ਹਿਰ ਯੂ.ਪੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮ ਵਲੋਂ ਕਾਫੀ ਦਬਾਅ ਬਣਾਇਆ ਗਿਆ ਸੀ ਜਿਸ ਦੇ ਤਹਿਤ ਇਸ ਦੋਸ਼ੀ ਸੁਨੀਲ ਕੁਮਾਰ ਉਕਤ ਨੇ ਮਿਤੀ 12-09-2023 ਨੂੰ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਸੀ । ਜਿਸ ਨੂੰ ਮੁਕਦਮਾ ਸ਼ਾਮਿਲ ਤਫਤੀਸ਼ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਿਤੀ 15-09-2023 ਤਕ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ । ਦੋਸ਼ੀ ਨੂੰ ਮੁਕਦਮਾ ਵਿਚ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਹੋਰ ਕਈ ਸੰਗੀਨ ਅਪਰਾਧ ਕੀਤਾ ਹੋਵੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ।

LEAVE A REPLY

Please enter your comment!
Please enter your name here