Monday, October 19, 2026
Home National ਹਾਵੜਾ ਜ਼ਿਲ੍ਹੇ ‘ਚ ਗੋਦਾਮ ਵਿੱਚ ਲੱਗੀ ਭਿਆਨਕ ਅੱਗ

ਹਾਵੜਾ ਜ਼ਿਲ੍ਹੇ ‘ਚ ਗੋਦਾਮ ਵਿੱਚ ਲੱਗੀ ਭਿਆਨਕ ਅੱਗ

ਹਾਵੜਾ (ਦ ਸਟੈਲਰ ਨਿਊਜ਼), ਪਲਕ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਸਵੇਰੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਂਕਰਾਈਲ ਥਾਣਾ ਖੇਤਰ ਦੇ ਭਗਵਤੀਪੁਰ ਇਲਾਕੇ ਵਿੱਚ ਐੱਫ.ਐੱਮ.ਸੀ.ਜੀ. ਨਿਰਮਾਤਾ ਕੰਪਨੀ ਇਮਾਮੀ ਦੇ ਗੋਦਾਮ ਵਿੱਚ ਸਵੇਰੇ ਕਰੀਬ 6.30 ਵਜੇ ਅੱਗ ਲੱਗ ਗਈ।

Advertisements

ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨੇ ਮੌਕੇ ਤੇ ਪਹੁੰਚ ਤੇ ਅੱਗ ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਸਦੇ ਨਾਲ ਹੀ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

LEAVE A REPLY

Please enter your comment!
Please enter your name here