Monday, November 2, 2026
Home Latest 26 ਸਾਲਾ ਨੌਜਵਾਨ ਦੀ ਹਾਰਟਅਟੈੱਕ ਆਉਣ ਨਾਲ ਕੁਰੇਸ਼ੀਆਂ ਵਿੱਚ ਹੋਈ ਮੌਤ

26 ਸਾਲਾ ਨੌਜਵਾਨ ਦੀ ਹਾਰਟਅਟੈੱਕ ਆਉਣ ਨਾਲ ਕੁਰੇਸ਼ੀਆਂ ਵਿੱਚ ਹੋਈ ਮੌਤ

ਮੁਕੇਰਿਆਂ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁਕੇਰਿਆਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੁਰੇਸ਼ੀਆਂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪੰਕਜ ਚੋਧਰੀ ਉਮਰ 26 ਸਾਲਾ ਵਾਸੀ ਮੁਕੇਰੀਆਂ ਪਿੰਡ ਟੋਟਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੁਰੇਸ਼ੀਆਂ ਗਿਆ ਸੀ।

Advertisements

ਪੰਕਜ ਦੇ ਮਾਤਾ ਪਿਤਾ ਨੇ ਉਸਨੂੰ ਕਰਜ਼ਾ ਚੁੱਕ ਕੇ ਕੁਰੇਸ਼ੀਆ ਭੇਜਿਆ ਸੀ। ਉਹ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਤੇ ਉਸ ਦੀਆਂ ਚਾਰ ਭੈਣਾ ਵੀ ਸਨ ਤੇ ਉਸਦੇ ਘਰ ਦੇ ਹਾਲਾਤ ਵੀ ਕੁੱਝ ਠੀਕ ਨਹੀ ਹਨ। ਪੰਕਜ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਿਕ ਮੈਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

LEAVE A REPLY

Please enter your comment!
Please enter your name here