ਪੁਲਿਸ ਨੇ ਅੱਤਵਾਦੀ ਮਾਡਿਊਲ ਨੂੰ ਕੀਤਾ ਗ੍ਰਿਫਤਾਰ, 6 ਪਿਸਤੌਲ ਤੇ 275 ਜ਼ਿੰਦਾ ਕਾਰਤੂਸ ਹੋਏ ਬਰਾਮਦ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਐੱਸਏਐੱਸ ਨਗਰ ਪੁਲਿਸ ਨੇ ਇੱਕ ਖਤਰਨਾਕ ਅੱਤਵਾਦੀ ਮਾਡਿਊਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਕਾਰਕੁੰਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਬੱਬਰ ਖਾਲਸਾ ਕਾਰਕੁੰਨਾਂ ਨੂੰ ਪੰਜਾਬ ਵਿੱਚ ਟਾਰਗਿਟ ਕਿਲਿੰਗ ਦਾ ਕੰਮ ਸੌਪਿਆਂ ਗਿਆ ਸੀ।

Advertisements

ਜਾਣਕਾਰੀ ਦਿੰਦੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਅੱਤਵਾਦੀ ਮਾਡਿਊਲ ਨੂੰ ਟਾਰਗਿਟ ਕਿਲਿੰਗ ਲਈ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਦਿੱਤੀ ਜਾਦੀ ਸੀ। ਮਾਡਿਊਲ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਸਮਰਥਨ ਹਾਸਲ ਸੀ, ਜੋ ਕਿ ਆਈਐੱਸਆਈ ਦੀ ਮਦਦ ਨਾਲ ਇਹਨਾਂ ਨੂੰ ਹਥਿਆਰ ਅਤੇ ਹੋਰ ਮੱਦਦ ਮੁਹੱਈਆ ਕਰਵਾਉਦਾ ਸੀ ਤੇ ਗ੍ਰਿਫਤਾਰ ਕੀਤੇ ਅੱਤਵਾਦੀਆਂ ਤੋ 6 ਪਿਸਤੌਲ ਅਤੇ 275 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

LEAVE A REPLY

Please enter your comment!
Please enter your name here