ਭਾਜਪਾ ਐਸਸੀ ਮੋਰਚਾ ਪੰਜਾਬ ਨੇ ਤੀਜੀ ਵਾਰ ਨਿਰਮਲ ਨਾਹਰ ਨੂੰ ਸੂਬਾ ਉਪ ਪ੍ਰਧਾਨ ਕੀਤਾ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ-ਗੌਰਵ ਮੜੀਆ। ਐਸ ਸੀ ਮੋਰਚਾ ਭਾਜਪਾ ਪੰਜਾਬ ਦਾ ਤੀਜੀ ਵਾਰ ਨਿਰਮਲ ਨਾਹਰ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕਰਨ ਤੇ ਨਿਰਮਲ ਨਾਹਰ ਨੇ ਪਾਰਟੀ ਹਾਈਕਮਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਨੀਵਾਸਲੂ, ਭਾਜਪਾ ਐਸ ਸੀ ਮੋਰਚਾ ਪੰਜਾਬ ਪ੍ਰਧਾਨ ਐਸ ਆਰ ਲੱਧੜ ਦਾ ਧੰਨਵਾਦ ਕੀਤਾ। ਨਾਹਰ ਨੇ ਕਿਹਾ ਕਿ ਮੈਂ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜਿਹਨਾਂ ਨੇ ਮੇਰੀ ਸੇਵਾਵਾਂ ਵੇਖਦੇ ਹੋਏ ਲਗਾਤਾਰ ਤੀਜੀ ਵਾਰ ਮੋਰਚੇ ਦਾ ਸੁਬ੍ਹਾ ਉਪ ਪ੍ਰਧਾਨ ਬਣਾਕੇ ਮਾਨ ਬਖਸ਼ਿਆ ਹੈ।

Advertisements

ਜਿਕਰਯੋਗ ਹੈ ਕਿ ਕਪੂਰਥਲਾ ਦੇ ਵਾਸੀ ਨਿਰਮਲ ਨਾਹਰ ਭਾਜਪਾ ਦੇ ਇਕ ਮੇਹਨਤੀ ਅਤੇ ਜੁਝਾਰੂ ਆਗੂ ਹਨ ਪਿਛਲੇ ਤੀਂਹ ਵਰ੍ਹਿਆਂ ਤੋਂ ਨਿਰਮਲ ਨਾਹਰ ਪਾਰਟੀ ਦੀ ਵਿਚਾਰਧਾਰਾ ਨੂੰ ਦੇਸ਼ ਦੀ ਗਲੀ ਗਲੀ ਅਤੇ ਪਿੰਡ ਪਿੰਡ ਪਹੁੰਚਾ ਰਹੇ ਹਨ ਪਾਰਟੀ ਪ੍ਰਤੀ ਓਹਨਾ ਦੀ ਦਿਨ ਰਾਤ ਦੀ ਹਢ਼ ਤੋੜ੍ਹਵੀ ਮੇਹਨਤ ਦੇਖਦਿਆਂ ਹੀ ਪਾਰਟੀ ਹਾਈਕਮਾਨ ਨੇ ਲਗਾਤਾਰ ਤੀਜੀ ਵਾਰ ਭਾਜਪਾ ਐਸ ਸੀ ਮੋਰਚਾ ਪੰਜਾਬ ਦਾ ਉਪ ਪ੍ਰਧਾਨ ਦਾ ਅਹੁਦਾ ਦੇਕੇ ਨਿਰਮਲ ਨਾਹਰ ਨੂੰ ਮਾਨ ਬਖਸ਼ਿਆ ਹੈ। ਇਸ ਖਬਰ ਨਾਲ ਕਪੂਰਥਲਾ ਵਾਸੀਆਂ ਚ ਖੁਸ਼ੀ ਦੀ ਲਹਿਰ ਹੈ।

LEAVE A REPLY

Please enter your comment!
Please enter your name here