ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਂਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ, ਸ਼ਹਿਰ ਦੇ ਚੌਂਕਾ ਵਿੱਚ ਸਰਕਾਰ ਵੱਲੋਂ ਝੂਠੇ ਲਾਰਿਆਂ ਦੀਆਂ ਪੰਡਾਂ ਫੂਕੀਆਂ ਗਈਆਂ। ਇਸ ਜ਼ਿਲ੍ਹੇ ਵਿੱਚ ਝੂਠ ਦੀ ਪੰਡ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਫੂਕੀ ਗਈ। ਜਿਸ ਵਿੱਚ ਇਸ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮੂਹ ਵਿਭਾਗਾਂ ਵੱਲੋਂ ਡੀ.ਸੀ. ਦਫ਼ਤਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਵੱਡੇ ਕਾਫਲੇ ਦੇ ਰੂਪ ਵਿੱਚ ਸੜਕ ਤੇ ਮਾਰਚ ਕੀਤਾ। ਇਹ ਮੁਲਾਜ਼ਮ ਪੰਜਾਬ ਸਰਕਾਰ ਮੁਰਦਾਬਾਦ, ਝੂਠੇ ਲਾਰਿਆਂ ਵਾਲੀ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਸ਼ਹੀਦ ਭਗਤ ਸਿੰਘ ਚੌਂਕ ਵੱਲ ਵੱਧ ਰਹੇ ਸਨ। ਸ਼ਹੀਦ ਭਗਤ ਸਿੰਘ ਚੌਂਕ ਵਿੱਚ ਮੁਲਾਜ਼ਮਾਂ ਵੱਲੋਂ ਝੂਠ ਦੀ ਪੰਡ ਨੂੰ ਫੂਕਿਆ ਗਿਆ। ਇਹ ਸਾਰਾ ਮਾਰਚ ਜ਼ਿਲ੍ਹਾਂ ਪ੍ਰਧਾਨ ਅਨੀਰੁੱਧ ਮੋਦਗਿੱਲ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ ਕੀਤਾ ਗਿਆ।

Advertisements

ਡੀ.ਸੀ.ਦਫ਼ਤਰ ਦੀ ਅਗਵਾਈ ਸਪੁਰਡੰਟ ਬਲਕਾਰ ਸਿੰਘ, ਦਿਲਬਾਗ ਸਿੰਘ, ਇਰੀਗੇਸ਼ਨ ਦੀ ਅਗਵਾਈ ਮੰਗਲ ਸਿੰਘ, ਸੰਦੀਪ ਸੰਧੀ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਵੱਲੋਂ ਕੀਤੀ ਗਈ, ਗੜ੍ਹਸ਼ੰਕਰ ਤੋਂ ਸੰਦੀਪ ਸ਼ਰਮਾ ਦੀ ਅਗਵਾਈ, ਟਾਂਡਾ ਤੋਂ ਰਵਿੰਦਰ ਸਿੰਘ ਦੀ ਅਗਵਾਈ, ਲੋਕ ਨਿਰਮਾਣ ਵਿਭਾਗ ਦੀ ਅਗਵਾਈ ਹਰਕਮਲ ਸਿੰਘ, ਬਲਜੀਤ ਕੌਰ ਵੱਲੋਂ ਕੀਤੀ ਗਈ, ਸਿਹਤ ਵਿਭਾਗ ਤੋਂ ਦਵਿੰਦਰ ਭੱਟੀ ਦੀ ਅਗਵਾਈ ਵਿੱਚ ਸਾਥੀ ਸ਼ਾਮਲ ਹੋਏ। ਸਿੱਖਿਆ ਵਿਭਾਗ ਦੀ ਅਗਵਾਈ ਬਿਕਰਮਜੀਤ ਸਿੰਘ ਆਹਲੂਵਾਲੀਆ, ਰਵਿੰਦਰ ਫਰਵਾਹਾ ਵੱਲੋਂ ਕੀਤੀ ਗਈ ਸਕੂਲਾਂ ਤੋਂ ਵੀ ਸਾਥੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਖੇਤੀਬਾੜੀ ਵਿਭਾਗ ਤੋਂ ਵੀ ਸ਼ਾਮਲ ਹੋਏ, ਰੋਜ਼ਗਾਰ ਦਫ਼ਤਰ ਤੇ ਸਾਥੀ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ, ਆਈ.ਟੀ.ਆਈ. ਤੋਂ ਸਾਥੀ ਸੁਪਰਡੰਟ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ, ਖਜ਼ਾਨਾ ਦਫ਼ਤਰ ਤੋਂ ਸਾਥੀ ਪੁਸ਼ਪਿੰਦਰ ਪਾਠਣੀਆਂ ਦੀ ਅਗਵਾਈ ਵਿੱਚ ਸ਼ਾਮਲ ਹੋਏ। ਜ਼ਿਲ੍ਹਾਂ ਸਿੱਖਿਆ ਦਫ਼ਤਰ ਤੋਂ ਸਾਥੀ ਸਤਵਿੰਦਰ ਸਿੰਘ, ਬਲਬੀਰ ਸਿੰਘ, ਭੁਪਿੰਦਰ ਕੁਮਾਰ, ਰਾਜ ਕੁਮਾਰ, ਗੁਰਮਿੰਦਰ ਕੌਰ, ਹਰਵਿੰਦਰ ਕੌਰ ਦੀ ਅਗਵਾਈ ਵਿੱਚ ਸ਼ਾਮਲ ਹੋਏ। ਇਸ ਮਾਰਚ ਵਿੱਚ ਜੱਥੇਬੰਦੀ ਦੇ ਸਾਬਕਾ ਜਨਰਲ ਸਕੱਤਰ ਸ. ਜਸਵੀਰ ਸਿੰਘ ਸਾਧਰਾ ਵੀ ਸ਼ਾਮਲ ਹੋਏ।

ਜ਼ਿਲ੍ਹਾਂ ਜਨਰਲ ਸਕੱਤਰ ਜਸਵੀਰ ਸਿੰਘ ਧਾਮੀ ਵੱਲੋਂ ਸਰਕਾਰ ਮੁਲਾਜ਼ਮ ਮਾਰੂ ਫੈਸਲਿਆਂ ਦੀ ਨਿਖੇਦੀ ਕੀਤੀ ਗਈ। ਮੋਦਗਿੱਲ ਵੱਲੋਂ ਕਿਹਾ ਗਿਆ ਕਿ ਇਹ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਪ੍ਰਤੀ ਸੰਘਰਸ਼ ਕਰ ਰਹੇ ਹਨ। ਸਰਕਾਰ ਇਨ੍ਹਾਂ ਨੂੰ ਸੜਕਾਂ ਤੇ ਆਉਣ ਲਈ ਮਜ਼ਬੂਰ ਕਰ ਰਹੀ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਝੂਠੇ ਵਾਅਦੇ ਕੀਤੇ। ਜਿਸ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਨਾ, ਡੀ.ਏ ਦੀ ਕਿਸ਼ਤਾਂ ਜਾਰੀ ਕਰਨਾ, ਪੇ-ਕਮਿਸ਼ਨ ਦਾ ਬਕਾਇਆ ਦੇਣਾ, ਟਾਇਪ-ਟੈਸਟ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, 15-01-2015 ਅਤੇ 17-07-2020 ਦੇ ਪੱਤਰਾਂ ਨੂੰ ਰੱਦ ਕਰਨਾ, ਸੁਪਰਡੰਟ ਦੀ ਤਰੱਕੀ ਲਈ 8 ਸਾਲ ਤਜਰਬਾ ਖਤਮ ਕਰਨ ਆਦਿ ਸ਼ਾਮਲ ਹਨ। ਮੋਦਗਿੱਲ ਵੱਲੋਂ ਕਿਹਾ ਗਿਆ ਕਿ ਸੰਘਰਸ਼ ਹਾਲ ਦੀ ਘੜੀ 28 ਨਵੰਬਰ 2023 ਤੱਕ ਜਾਰੀ ਰਹੇਗਾ। 28 ਨਵੰਬਰ ਨੂੰ ਜੱਥੇਬੰਦੀ ਦੀ ਮੀਟਿੰਗ ਵਿੱਚ ਜੋ ਫੈਸਲਾ ਲਿਆ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਲਾਗੂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here