ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਥਿਤ ਸੈਂਟਰਾ ਗ੍ਰੀਨ ਫਲੈਟ ਵਿੱਚ ਦੇਰ ਰਾਤ ਇੱਕ ਤੇਦੁਆਂ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸਾਇਟੀ ਦੇ ਇੱਕ ਵਿਅਕਤੀ ਨੇ ਇੱਕ ਤੇਦੁਆਂ ਨੂੰ ਦੇਖਿਆ ਅਤੇ ਉਸਨੇ ਰੌਲਾ ਪਾ ਦਿੱਤਾ।
ਸੁਸਾਇਟੀ ਵਿੱਚ ਲੱਗੇ ਕੈਮਰਿਆਂ ਵਿੱਚ ਤੇਦੁਆਂ ਕੈਦ ਹੋ ਗਿਆ ਹੈ। ਜਿਸਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੁਸਾਇਟੀ ਦੇ ਸਾਰੇ ਲੋਕਾਂ ਨੂੰ ਘਰਾਂ ਵਿੱਚੋ ਬਾਹਰ ਨਿਕਲਣ ਤੋਂ ਵੀ ਮਨ੍ਹਾ ਕੀਤਾ ਗਿਆ ਹੈ ਅਤੇ ਸੁਸਾਇਟੀ ਦੀ ਚੈਕਿੰਗ ਕੀਤੀ ਜਾ ਰਹੀ ਹੈ।