Friday, October 30, 2026
Home Punjab ਵਿਧਾਇਕ ਗੋਲਡੀ ਮੁਸਾਫਿਰ ਨੇ ਕ੍ਰਿਸਮਸ ਦਿਹਾੜੇ ਦੇ ਸਮਾਗਮ ਵਿਚ ਕੀਤੀ ਸਿ਼ਰਕਤ

ਵਿਧਾਇਕ ਗੋਲਡੀ ਮੁਸਾਫਿਰ ਨੇ ਕ੍ਰਿਸਮਸ ਦਿਹਾੜੇ ਦੇ ਸਮਾਗਮ ਵਿਚ ਕੀਤੀ ਸਿ਼ਰਕਤ

ਅਬੋਹਰ, ਫਾਜਿ਼ਲਕਾ, (ਦ ਸਟੈਲਰ ਨਿਊਜ਼)। ਕ੍ਰਿਸਮਸ ਦਾ ਦਿਹਾੜਾ ਪਿੰਡ ਕੁੰਡਲ ਵਿਖੇ ਮਸ਼ੀਹ ਭਾਈਚਾਰੇ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਵੀ ਸ਼ਰਧਾ ਸਹਿਤ ਇਸ ਸਮਾਗਮ ਵਿਚ ਸਿ਼ਰਕਤ ਕੀਤੀ। ਉਨ੍ਹਾਂ ਨੇ ਮਸੀਹੀ ਭਾਈਚਾਰੇ ਨੂੰ ਇਸ ਮੌਕੇ ਸੁਭਕਾਨਾਵਾਂ ਦਿੱਤੀਆਂ ਅਤੇ ਕਿਹਾ ਕਿ ਪ੍ਰਭੁ ਯਸੂ ਮਸੀਹ ਦਾ ਜੀਵਨ ਸਾਡੇ ਲਈ ਪ੍ਰੇਰਣਾ ਸ਼ੋ੍ਰਤ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਸਾਡੇ ਮੁਲਕ ਦੀ ਇਹੀ ਖੁਬਸੁਰਤੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਆਪਣੇ ਤਿੱਥ ਤਿਓਹਾਰ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਇਕ ਦੁਜੇ ਦੀਆਂ ਖੁਸ਼ੀਆਂ ਗਮੀਆਂ ਵਿਚ ਸਿ਼ਰਕਤ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਮਸੀਹੀ ਭਾਈਚਾਰੇ ਦੇ ਲੋਕ ਹਾਜਰ ਸਨ ਜਿੰਨ੍ਹਾਂ ਨੇ ਆਪਣੇ ਧਾਰਮਿਕ ਰੀਤੀ ਰਵਾਜਾਂ ਅਨੁਸਾਰ ਇਹ ਦਿਨ ਮਨਾਇਆ। ਇਸ ਮੌਕੇ ਪਿੰਡ ਦੇ ਸਰਪੰਚ ਮਿੰਕੂ, ਮਨੋਜ ਲੋਈ ਅਤੇ ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸਿ਼ਪ ਹਾਜਰ ਸੀ।

LEAVE A REPLY

Please enter your comment!
Please enter your name here