ਹੋਟਲ ਵਿੱਚ ਰਹਿਣ ਆਏ ਨੌਜਵਾਨਾਂ ਨੇ ਮੈਨੇਜਰ ਤੇ ਕੀਤੀ ਗੋਲੀਬਾਰੀ, ਗੰਭੀਰ ਜ਼ਖਮੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਹੋਟਲ ਦੇ ਮੈਨੇਜਰ ਤੇ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਰਣਦੀਪ ਕੁਮਾਰ ਅਤੇ ਰੋਹਿਤ ਸਿੰਘ ਇਹ ਦੋਵੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਹੋਟਲ ਜੇਕੇ ਵਿੱਚ ਰੁੱਕੇ ਹੋਏ ਸੀ, ਤੇ ਦੋਵੇ ਜਾਣੇ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ ਇਹਨਾਂ ਨੇ ਜਤਿੰਦਰ ਜੋ ਕਿ ਦੁਬਈ ਵਿੱਚ ਰਹਿੰਦਾ ਸੀ ਉਸਦੇ ਨਾਲ ਇੱਕ ਨੌਜਵਾਨ ਜੋ ਉਤਰਾਖੰਡ ਦਾ ਸੀ ਉਸਨੂੰ ਆਸਟ੍ਰੇਲੀਆ ਭੇਜਣ ਲਈ 25 ਲੱਖ ਦਾ ਸਮਝੌਤਾ ਕੀਤਾ ਸੀ, ਉਹਨਾਂ ਨੇ ਜਤਿੰਦਰ ਤੋਂ ਟਿਕਟ ਲੈਣ ਤੇ ਵੀਜ਼ਾ ਦੇਣ ਤੋਂ ਪਹਿਲਾਂ ਪੈਸੇ ਦੀ ਮੰਗ ਕੀਤੀ ਗਈ।

Advertisements

ਇਹੀ ਪੈਸੇ ਦੇਣ ਲਈ ਰਣਦੀਪ ਅਤੇ ਰੋਹਿਤ ਨੇ 16 ਤੋਂ 17 ਲੱਖ ਕਢਵਾ ਲਏ ਅਤੇ ਇਸਨੂੰ ਇਕੱਠਾ ਕਰਨ ਲਈ ਜਤਿੰਦਰ ਨੇ ਆਪਣੇ ਭਰਾ ਰਵਿੰਦਰ ਉਰਫ਼ ਰਿੱਕੀ ਨੂੰ ਹੋਟਲ ਭੇਜਿਆ, ਰਵਿੰਦਰ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ। ਪਹਿਲਾਂ ਉਸਨੇ ਹੋਟਲ ਦੇ ਕਮਰੇ ਵਿੱਚ ਪੈਸੇ ਗਿਣੇ। ਫਿਰ ਰਣਦੀਪ ਅਤੇ ਰੋਹਿਤ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਪੈਸੇ ਲੈ ਕੇ ਭੱਜਣ ਲੱਗੇ। ਉਨ੍ਹਾਂ ਕਮਰੇ ਵਿੱਚੋਂ ਹੀ ਰੌਲਾ ਪਾਇਆ, ਜਿਸਨੂੰ ਸੁਣ ਕੇ ਹੋਟਲ ਦੇ ਮੈਨੇਜਰ ਮਨਰੂਪ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀ ਮਨਰੂਪ ਸਿੰਘ ਦੇ ਹੱਥ ਵਿੱਚ ਲੱਗ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here