ਗਗਨਦੀਪ ਉਰਫ ਸ਼ਾਂਗਾ ਵਾਸੀ ਕਮਾਲਪੁਰ 110 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਆਈਪੀਐਸ ਸੁਰੇਂਦਰ ਲਾਂਬਾ ਸਿਟੀ ਹੁਸ਼ਿਆਰਪੁਰ ਦੀ ਹਦਾਇਤਾਂ ਨਸ਼ਾ-ਤਸਕਰੀ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਚਲਾਈ ਗਈ। ਇਸ ਸਬੰਧੀ ਏਐਸਆਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਮੁਹੱਲਾ ਭਗਤ ਨਗਰ ਤੋਂ ਹੁੰਦੇ ਹੋਏ ਟਾਂਡਾ ਰੋਡ ਭੰਗੀ ਪੁੱਲ ਨੂੰ ਪਾਰ ਕਰਕੇ ਉਸਦੇ ਨਾਲੋਂ ਜਾਂਦੇ ਲਿੰਕ ਰਸਤਾ ਮੁਹੱਲਾ ਸ਼ਾਸ਼ਤਰੀ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਸਾਹਮਣੇ ਤੋਂ ਆਉਂਦਾ ਇੱਕ ਨੌਜਵਾਨ ਦਿਖਾਈ ਦਿੱਤਾ। ਜੋ ਕਿ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਸ਼ੱਕ ਦੇ ਬਿਨਾਹ ਤੇ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਉਸਨੂੰ ਕਾਬੂ ਕੀਤਾ। ਕਾਬੂ ਕਰਨ ਉਪਰੰਤ ਉਸਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਸ਼ਾਂਗਾ ਪੁੱਤਰ ਦਿਲਦਾਰ ਸਿੰਘ ਵਾਸੀ ਗਲੀ ਨੰਬਰ 10, ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੱਸਿਆ। ਪੁਲਿਸ ਨੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੀ ਜੈਕਿਟ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਲਿਫਾਫਾ  ਨਿਕਲਿਆ, ਜਿਸ ਵਿੱਚੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ 22-61-85 ਐਨਡੀਪੀਐਸ ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisements

LEAVE A REPLY

Please enter your comment!
Please enter your name here