ਹਾਕਿੰਸ ਕੂਕਰਜ਼ ਲਿਮਟਡ ਲਈ ਅਪ੍ਰੈਂਟਿਸਸ਼ਿਪ ਦੀ ਭਰਤੀ ਸਬੰਧੀ ਕੈਂਪ 19 ਜਨਵਰੀ ਤੋਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ 19 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਅਪ੍ਰੈਂਟਿਸਸ਼ਿਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਅਪ੍ਰੈਂਟਿਸਸ਼ਿਪ ਕੈਂਪ ਵਿੱਚ ਹਾਕਿੰਸ ਕੂਕਰਜ਼ ਲਿਮਟਡ ਵਲੋਂ ਅਪ੍ਰੈਂਟਿਸਿਸ਼ਿਪ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਘੱਟ-ਘੱਟ ਯੋਗਤਾ ਆਈ.ਟੀ.ਆਈ. ਪਾਸ (ਕੋਈ ਵੀ ਟਰੇਡ) ਰੱਖੀ ਗਈ ਹੈ।

Advertisements

ਉਪਰੋਕਤ ਭਰਤੀ ਲਈ ਕੇਵਲ ਲੜਕੇ ਉਮਰ 18 ਤੋਂ 27 ਸਾਲ ਯੋਗ ਹਨ। ਚਾਹਵਾਨ ਯੋਗ ਪ੍ਰਾਰਥੀ https://www.apprenticeshipindia.gov.in/candidate-login ਲਿੰਕ ’ਤੇ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਉਪਰੰਤ ਪ੍ਰਾਰਥੀ 19 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣੇ ਆਨਲਾਈਨ ਰਜਿਸਟ੍ਰੇਸ਼ਨ ਕੀਤੇ ਫਾਰਮ ਦੀ ਕਾਪੀ ਲੈ ਕੇ ਇਸ ਅਪ੍ਰੈਂਟਿਸਸ਼ਿਪ ਕੈਂਪ ਦਾ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here