ਰੱਸੀ ਵਿੱਚ ਸਿਰ ਫਸਣ ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਹਿਸਾਰ ਵਿੱਚ ਖੇਡਦੇ ਸਮੇਂ ਦਰਵਾਜ਼ੇ ਤੇ ਬੰਨ੍ਹੀ ਰੱਸੀ ਵਿੱਚ ਸਿਰ ਫਸਣ ਕਾਰਨ ਮੌਤ 10 ਸਾਲਾ ਬੱਚੇ ਦੀ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਫਾਰੂਕ ਉਮਰ 10 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਤੇ ਉਸਦਾ ਪਤੀ ਨੇੜਲੇ ਸੀਐਸਸੀ ਸੈਂਟਰ ਗਏ ਸਨ ਤਾਂ ਇਸ ਦੌਰਾਨ ਫਾਰੂਕ ਅਤੇ ਉਸਦੂ ਭੈਣ ਮਾਨਸੀ ਕਮਰੇ ਵਿੱਚ ਖੇਡ ਰਹੇ ਸਨ।

Advertisements

ਜਦੋ ਕੁੱਝ ਸਮੇਂ ਬਾਅਦ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੱਧੇ ਤੋਂ ਵੱਧ ਬੰਦ ਹੈ ਤੇ ਜਦੋ ਸੁਨੀਤਾ ਦੂਜੇ ਦਰਵਾਜ਼ੇ ਰਾਹੀ ਅੰਦਰ ਗਈ ਤਾਂ ਦੇਖਿਆ ਕਿ ਫਾਰੂਕ ਦੀ ਲਾਸ਼ ਗੇਟ ਨਾਲ ਬੰਨ੍ਹੀ ਰੱਸੀ ਨਾਲ ਫਾਹੇ ਨਾਲ ਲਟਕੀ ਹੋਈ ਹੈ ਤੇ ਉਸਨੂੰ ਫਾਹੇ ਤੋਂ ਉਤਾਰ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here