ਭਾਰਤ ਬੰਦ: ਅੱਜ ਫਿਰ ਭਾਰਤ ਬੰਦ ਰਹੇਗਾ…

——-ਭਾਰਤ ਬੰਦ ————
ਸਰਕਾਰ ਨਹੀ ਮੰਨੀ ਏਸੇ ਕਰਕੇ
ਅੱਜ ਫਿਰ ਭਾਰਤ ਬੰਦ ਰਹੇਗਾ

Advertisements

ਸੰਘਰਸ਼ ਤਾਂ ਚਲਦੇ ਰਹਿਣੇ ਜਦ ਤੱਕ
ਰਾਜਨੀਤੀ ਵਿੱਚ ਗੰਦ ਰਹੇਗਾ

ਏਹੋ ਹਾਲਾਤ ਰਹੇ ਤਾਂ ਏਥੇ
ਉਲਝਿਆ ਹਰ ਇੱਕ ਤੰਦ ਰਹੇਗਾ

ਪੁਲਸ ਦਾ ਕੀ ਹਰ ਮੁਲਾਜ਼ਮ
ਇੰਝ ਹੀ ਹਥਿਆਰਬੰਦ ਰਹੇਗਾ ?

ਪੂੰਜੀਪਤੀਆਂ ਦੀ ਹਿਫਾਜ਼ਤ
ਕਰਨ ਦੇ ਲਈ ਪਾਬੰਦ ਰਹੇਗਾ ?

ਜਿਨਾਂ ਵਿਗੜ ਗਿਆ ਹੈ ਢਾਂਚਾ
ਕਿਸ ਨੂੰ ਇਹ ਪਸੰਦ ਰਹੇਗਾ ?

ਸੰਘਰਸ਼ ਚੱਲੇਗਾ ਆਖਰੀ ਦੰਮ ਤੱਕ
ਹੌਸਲਾ ਵੀ ਬੁਲੰਦ ਰਹੇਗਾ

ਲੋਕ ਹਿਤੈਸ਼ੀ ਲੇਖਕ ਹਊ ਜੋ
ਮੁਲਕ ਲਈ ਫ਼ਿਕਰਮੰਦ ਰਹੇਗਾ

‘ ਟੇਰਕਿਆਨਾ ‘ ਮੋਦੀ ਹੁਰਾਂ ਦੇ ਹੱਥ
ਕਿੰਨਾ ਕੁ ਚਿਰ ਪਤੰਗ ਰਹੇਗਾ ?

ਰਘਵੀਰ ਸਿੰਘ ਟੇਰਕਿਆਨਾ
ਐਡਵੋਕੇਟ -ਹੁਸ਼ਿਆਰਪੁਰ
ਫ਼ੋਨ : 9814173402

LEAVE A REPLY

Please enter your comment!
Please enter your name here