Tuesday, October 20, 2026
Home Punjab ਚੇਅਰਮੈਨ ਇਕਬਾਲ ਲਾਲਪੁਰਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕੀਤੀ...

ਚੇਅਰਮੈਨ ਇਕਬਾਲ ਲਾਲਪੁਰਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕੀਤੀ ਮੁਲਾਕਾਤ

ਰੋਪੜ, (ਦ ਸਟੈਲਰ ਨਿਊਜ਼),ਧਰੂਵ ਨਾਰੰਗ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨਾਇਬ ਸੈਣੀ ਵੱਲੋਂ ਲਾਲਪੁਰਾ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਲਾਲਪੁਰਾ ਨੇ ਨਾਇਬ ਸਿੰਘ ਸੈਣੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਰਿਵਾਰ ਦਾ ਹਿੱਸਾ ਸੈਣੀ ਨੂੰ ਭਾਜਪਾ ਹਾਈਕਮਾਂਡ ਵੱਲੋਂ ਵੱਡੀ ਜਿੰਮੇਵਾਰੀ ਸੌਂਪ ਕੇ ਨਿਵਾਜਿਆ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਸੈਣੀ ਵੱਲੋਂ ਅਹੁਦਾ ਸੰਭਾਲਣ ਨਾਲ ਪੰਜਾਬ ਤੇ ਹਰਿਆਣਾ ਦਰਮਿਆਨ ਕਈ ਅਹਿਮ ਮੁੱਦੇ ਸੁਲਝਣ ਦੀ ਪੂਰੀ ਉਮੀਦ ਹੈ। ਉਨ੍ਹਾਂ ਇਸ ਮੌਕੇ ਸ੍ਰੀ ਨਾਲ ਸੈਣੀ ਨਾਲ ਦੋਵਾਂ ਰਾਜਾਂ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸ੍ਰੀ ਸੈਣੀ ਨੇ ਲਾਲਪੁਰਾ ਵਲੋਂ ਕੀਤੇ ਮਾਰਗਦਰਸ਼ਨ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਨਾਇਬ ਸਿੰਘ ਸੈਣੀ ਚੇਅਰਮੈਨ ਲਾਲਪੁਰਾ ਦੇ ਅਤਿ ਕਰੀਬੀ ਹਨ ਅਤੇ ਇਸਤੋਂ ਪਹਿਲਾਂ ਉਹ ਰੋਪੜ ਵਿਖੇ ਲਾਲਪੁਰਾ ਲਈ ਕਈ ਦਿਨਾਂ ਤੱਕ ਚੋਣ ਪ੍ਰਚਾਰ ਵੀ ਕਰ ਚੁੱਕੇ ਹਨ। ਇਸ ਮੌਕੇ ਓਬੀਸੀ ਵਿੰਗ ਦੇ ਕੌਮੀ ਅਹੁਦੇਦਾਰ ਦਰਸ਼ਨ ਸਿੰਘ ਸੈਣੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here