Sunday, November 1, 2026
Home Latest ਟਰਾਂਸਫਾਰਮਰ ਦੇ ਗੋਦਾਮ ਵਿੱਚ ਲੱਗੀ ਅੱਗ, ਦੂਰ-ਦੂਰ ਤੱਕ ਫੈਲੀਆ ਅੱਗ ਦੀਆਂ ਲਪਟਾਂ

ਟਰਾਂਸਫਾਰਮਰ ਦੇ ਗੋਦਾਮ ਵਿੱਚ ਲੱਗੀ ਅੱਗ, ਦੂਰ-ਦੂਰ ਤੱਕ ਫੈਲੀਆ ਅੱਗ ਦੀਆਂ ਲਪਟਾਂ

ਛੱਤੀਸਗੜ੍ਹ (ਦ ਸਟੈਲਰ ਨਿਊਜ਼)। ਛੱਤੀਸਗੜ੍ਹ ਦੇ ਰਾਏਪੁਰ ਵਿੱਚ ਸੀਐਸਪੀਡੀਸੀਐਲ ਟਰਾਂਸਫਾਰਮਰ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਅਸਮਾਨ ਵਿੱਚ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਹਨ ਤੇ ਅੱਗ ਬਿਜਲੀ ਵਿਭਾਗ ਦੀ ਸਬ ਡਿਵੀਜ਼ਨ ਗੁਢਿਆਰੀ ਵਿੱਚ ਲੱਗੀ।

Advertisements

ਜਾਣਕਾਰੀ ਮੁਤਾਬਕ ਪੁਲਿਸ ਨੇ 3 ਕਿਲੋਮੀਟਰ ਪਹਿਲਾਂ ਹੀ ਸੜਕ ਤੇ ਅਵਾਜਾਈ ਬੰਦ ਕਰ ਦਿੱਤੀ ਸੀ ਤੇ ਅੱਗ ਲੱਗਣ ਕਾਰਨ ਹੋਰ ਟਰਾਸਫਾਰਮਰ ਵੀ ਫਟ ਰਹੇ ਸਨ। ਇਹਨਾਂ ਵਿੱਚੋ ਭਰਿਆ ਡੀਜ਼ਲ ਬਾਹਰ ਨਿਕਲ ਕੇ ਆਲੇ-ਦੁਆਲੇ ਡਿੱਗ ਰਿਹਾ ਹੈ।ਫਿਲਹਾਲ ਖਬਰ ਲਿਖਣ ਤੱਕ ਅੱਗ ਤੇ ਕਾਬੂ ਨਹੀ ਪਾਇਆ ਗਿਆ ਸੀ।

LEAVE A REPLY

Please enter your comment!
Please enter your name here