Saturday, October 31, 2026
Home Latest ਟਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਹੇ ਨੌਜ਼ਵਾਨ ਦੀ ਸੜਕ ਹਾਦਸੇ...

ਟਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਹੇ ਨੌਜ਼ਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਸਥਿਤ ਪੈਟਰੋਲ ਪੰਪ ਨੇੜੇ ਇੱਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿਸ ਵਿੱਚ ਇੱਕ ਨੌਜ਼ਵਾਨ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੀ ਪਹਿਚਾਣ ਨਵਦੀਪ ਸਿੰਘ ਉਮਰ 18 ਸਾਲਾ ਮਲਸੀਆਂ ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਟਿੱਪਰ ਦੇ ਅਚਾਨਕ ਅੱਗੇ ਆਉਣ ਕਾਰਨ ਮੋਟਰਸਾਈਕਲ ਦਾ ਸਤੁਲੰਨ ਵਿਗੜ ਗਿਆ ਤੇ ਨਵਦੀਪ ਤੇ ਉਸਦਾ ਦੋਸਤ ਦੋਵੇ ਮੋਟਰਸਾਈਕਲ ਤੋਂ ਨੀਚੇ ਡਿੱਗ ਗਏ ਤੇ ਨਵਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੇਨਿੰਗ ਤੋਂ ਬਾਅਦ ਨਵਦੀਪ ਪਹਿਲੇ ਦਿਨ ਕਾਲਜ ਜਾ ਰਿਹਾ ਸੀ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here