Tuesday, October 20, 2026
Home Latest ਤੇਜ ਹਨੇਰੀ ਕਾਰਨ ਬਿਜਲੀ ਦਾ ਖੰਭਾ ਟੁੱਟ ਕੇ ਵਿਅਕਤੀ ਤੇ ਡਿੱਗਿਆਂ, ਮੌਤ

ਤੇਜ ਹਨੇਰੀ ਕਾਰਨ ਬਿਜਲੀ ਦਾ ਖੰਭਾ ਟੁੱਟ ਕੇ ਵਿਅਕਤੀ ਤੇ ਡਿੱਗਿਆਂ, ਮੌਤ

ਫਤਿਹਗੜ੍ਹ ਸਾਹਿਬ (ਦ ਸਟੈਲਰ ਨਿਊਜ਼)। ਫਤਿਹਗੜ੍ਹ ਸਾਹਿਬ ਵਿੱਚ ਤੇਜ ਹਨੇਰੀ ਦੇ ਕਾਰਨ ਇੱਕ ਦਰੱਖਤ ਦੇ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ ਜਿਸਦੇ ਥੱਲੇ ਆਕੇ ਇੱਕ ਨੌਜ਼ਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਵਜੋਂ ਹੋਈ ਹੈ। ਦੱਸਿਆ ਜਾ  ਰਿਹਾ ਹੈ ਕਿ  ਸਤਪਾਲ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਹੋਇਆ ਸੀ ਤੇ ਤੇਜ਼ ਹਨੇਰੀ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰੱਖਤ ਤੇ ਬਿਜਲੀ ਦਾ ਖੰਬਾ ਡਿੱਗ ਗਿਆ ਤੇ ਉਹ ਉਸਦੇ ਹੇਠਾਂ ਦੱਬ ਗਿਆ।

Advertisements

ਰਾਹਗੀਰਾਂ ਦੀ ਮੱਦਦ ਨਾਲ ਉਸਨੂੰ ਖੰਭੇ ਹੇਠੋਂ ਬਾਹਰ ਕੱਢਿਆ ਤੇ ਉਸਨੂੰ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜੁਕ ਹੋਣ ਕਾਰਨ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ। ਸਤਪਾਲ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here