
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਚਾਰ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ 3 ਔਰਤਾਂ ਫਰੀਦਾਬਾਦ ਅਤੇ 1 ਪਲਵਲ ਦੀ ਰਹਿਣ ਵਾਲੀ ਸੀ। ਮ੍ਰਿਤਕ ਔਰਤਾਂ ਦੀ ਪਹਿਚਾਣ ਲੀਲਾ, ਸਰੋਜ ਅਤੇ ਤਾਰਾ ਵਾਸੀ ਫਰੀਦਾਬਾਦ ਵਜੋਂ ਹੋਈ ਹੈ ਤੇ ਪਲਵਲ ਦੀ ਚੰਦਰਾਵਤੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਔਰਤਾਂ ਸਤਿਸੰਗ ਸੁਣਨ ਲਈ 1 ਜੁਲਾਈ ਨੂੰ ਇੱਕ ਬੱਸ ਵਿੱਚ ਹਾਥਰਸ ਗਈਆਂ ਸਨ ਤੇ ਪਲਵਲ ਦੀ ਰਹਿਣ ਵਾਲੀ ਔਰਤ ਕਾਰ ਵਿੱਚ ਸਤਿਸੰਗ ਸੁਣਨ ਗਈ ਸੀ ਤੇ ਉਸਦਾ ਲੜਕਾ ਵੀ ਈਕੋ ਕਾਰ ਵਿੱਚ ਸਵਾਰ ਹੋ ਕੇ ਸਤਿਸੰਗ ਗਿਆ ਹੋਇਆ ਸੀ।

ਸਤਿਸੰਗ ਵਿੱਚੋਂ ਜਾਨ ਬਚਾ ਕੇ ਵਾਪਸ ਪਰਤੀ ਇੱਕ ਮਹਿਲਾ ਰਾਜਕੁਮਾਰੀ ਨੇ ਦੱਸਿਆ ਕਿ ਜਦੋਂ ਬਾਬਾ ਸਤਿਸੰਗ ਵਿੱਚ ਜਾਣ ਲੱਗਾ ਤਾਂ ਉਸ ਤੇ ਪਾਣੀ ਦਾ ਛਿੜਕਾਅ ਕੀਤਾ ਗਿਆ। ਜਿਸ ਤੋਂ ਬਾਅਦ ਬਾਬੇ ਦੇ ਪੈਰਾਂ ਤੋਂ ਮਿੱਟੀ ਲੈਣ ਲਈ ਸ਼ਰਧਾਲੂਆਂ ਵਿੱਚ ਮੁਕਾਬਲਾ ਹੋਇਆ। ਇੱਥੇ ਚਿੱਕੜ ਹੋਣ ਕਾਰਨ ਲੋਕ ਤਿਲਕ ਕੇ ਡਿੱਗ ਪਏ ਅਤੇ ਭੀੜ ਉਨ੍ਹਾਂ ਉਪਰੋਂ ਲੰਘਦੀ ਰਹੀ। ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਸਤਿਸੰਗ ਵਿੱਚ ਕਾਫੀ ਭੀੜ ਸੀ। ਜਦੋਂ ਬਾਬਾ ਜਾਣ ਲੱਗਾ ਤਾਂ ਸਥਾਨਕ ਲੋਕਾਂ ਨੇ ਔਰਤਾਂ ਨੂੰ ਧੱਕਾ ਮਾਰ ਕੇ ਉਨ੍ਹਾਂ ਦੇ ਸੋਨੇ-ਚਾਂਦੀ ਦੇ ਗਹਿਣੇ ਖੋਹ ਲਏ। ਜਿਸ ਕਾਰਨ ਭਗਦੜ ਮੱਚ ਗਈ। ਇੱਕ ਔਰਤ ਰੁਕਮਣੀ ਨੇ ਕਿਹਾ ਕਿ ਇਸ ਵਿੱਚ ਹਰੀ ਪਰਮਾਤਮਾ ਜਾਂ ਕਿਸੇ ਹੋਰ ਦਾ ਕਸੂਰ ਨਹੀਂ ਹੈ। ਇਹ ਰੱਬ ਦੀ ਮਰਜ਼ੀ ਸੀ। ਕਿਸੇ ਵੱਲ ਉਂਗਲ ਚੱਕਣਾ ਠੀਕ ਨਹੀਂ ਹੈ। ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।











