Sunday, November 1, 2026
Home International ਪੰਜਾਬੀ ਨੌਜ਼ਵਾਨ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਕਾਰਨ ਹੋਈ ਮੌਤ

ਪੰਜਾਬੀ ਨੌਜ਼ਵਾਨ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਕਾਰਨ ਹੋਈ ਮੌਤ

ਕਲਾਨੌਰ (ਦ ਸਟੈਲਰ ਨਿਊਜ਼)। ਕਲਾਨੌਰ ਦੇ ਨੌਜ਼ਵਾਨ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਮੰਨੀ ਸੁੰਦਰਪੁਰੀਆ ਉਮਰ 35 ਸਾਲਾਂ ਵਾਸੀ ਕਲਾਨੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਤੇ ਉੱਥੇ ਉਸਨੇ  ਵਿਆਹ ਕਰਵਾ ਲਿਆ ਸੀ ਤੇ ਉਸਦੇ 2 ਬੱਚੇ ਹਨ।

Advertisements

ਬੀਤੀ ਰਾਤ ਮਨਪ੍ਰੀਤ ਨੇ ਆਪਣੀ ਮਾਤਾ ਨਾਲ ਗੱਲ ਕੀਤੀ ਸੀ ਤੇ ਕੁੱਝ ਕੁ ਮਿੰਟਾਂ ਬਾਅਦ ਇੰਗਲੈਂਡ ਤੋਂ ਫੋਨ ਆਇਆ ਕਿ ਮਨਪ੍ਰੀਤ ਦੀ ਅਚਾਨਕ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਇੱਕ ਗਰੀਬ ਸੇਵਾ ਸੋਸਾਇਟੀ ਦਾ ਮੈਂਬਰ ਸੀ  ਤੇ ਆਏ ਦਿਨ ਉਹ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਨੂੰ  ਅੱਗੇ ਰਹਿੰਦਾ ਸੀ ਤੇ ਉਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।   

LEAVE A REPLY

Please enter your comment!
Please enter your name here