Sunday, November 1, 2026
Home Latest ਮਿਸ਼ਨ ਸ਼ਕਤੀ ਸੰਕਲਪ ਤਹਿਤ ਲੜਕੀਆਂ ਅੋਰਤਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਗਿਆ ਜਾਗਰੂਕ

ਮਿਸ਼ਨ ਸ਼ਕਤੀ ਸੰਕਲਪ ਤਹਿਤ ਲੜਕੀਆਂ ਅੋਰਤਾਂ ਦੇ ਅਧਿਕਾਰਾਂ ਪ੍ਰਤੀ ਕੀਤਾ ਗਿਆ ਜਾਗਰੂਕ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਨਵਦੀਪ ਕੌਰ ਵੱਲੋਂ ਮਿਸ਼ਨ ਸ਼ਕਤੀ ਸੰਕਲਪ ਤਹਿਤ ਜ਼ਿਲ੍ਹਾ ਫਾਜ਼ਲਕਾ ਦੇ ਸੀਨੀਅਰ ਸੈਕੰਡਰੀ ਸਕੂਲ ਅਲਿਆਣਾ, ਮੁਹੰਮਦ ਪੀਰਾ, ਲਮੋਚੜ ਕਲਾਂ, ਆਂਗਣਵਾੜੀ ਸੈਂਟਰਾਂ, ਅਬੋਹਰ-2, ਬਲਾਕ ਖੁਈਆਂ ਸਰਵਰ, ਸਿਵਲ ਹਸਪਤਾਲ ਫਾਜ਼ਿਲਕਾ ਤੇ ਅਬੋਹਰ, ਨਸ਼ਾ  ਛੁਡਾਊ ਕੇਂਦਰ ਖੁਈਖੇੜਾ ਵਿਖੇ ਇੱਕ ਜਾਗਰੂਕਤਾ ਮੁਹਿੰਮ ਚਲਾ ਕੇ ਲੜਕੀਆਂ ਅਤੇ ਔਰਤਾਂ ਨੂੰ ਸਰਕਾਰ ਦੁਆਰਾ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।

Advertisements

ਇਸ ਤੋਂ ਇਲਾਵਾ ਗੌਰੀ ਸਚਦੇਵਾ ਸੈਂਟਰ ਐਡਮਿਨਿਸਟਰੇਟਰ ਵਨ ਸਟਾਫ ਸੈਂਟਰ ਫਾਜਲਕਾ ਅਤੇ ਜ਼ਿਲਾ ਹੱਬ ਫਾਰ ਵੂਮੈਨ ਇਮਪੋਵਰਮੈਂਟ ਦੇ ਕੋਆਰਡੀਨੇਟਰ ਅੰਕਿਤ ਅਤੇ ਸਟਾਫ ਮੈਂਬਰਾ ਵੱਲੋਂ ਇਸ ਜਾਗਰੂਕਤਾ ਮੁਹਿੰਮ ਅਧੀਨ ਇਸਤਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸ਼ਿਕਾਇਤ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਦਿੱਤੀ ਗਈ।

LEAVE A REPLY

Please enter your comment!
Please enter your name here