Saturday, October 31, 2026
Home Latest ਨਸ਼ੇ ਦੀ ਓਵਰਡੋਜ਼ ਕਾਰਨ 24 ਸਾਲਾ ਨੌਜ਼ਵਾਨ ਦੀ ਹੋਈ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ 24 ਸਾਲਾ ਨੌਜ਼ਵਾਨ ਦੀ ਹੋਈ ਮੌਤ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਪ੍ਰੀਤ ਸਿੰਘ ਉਮਰ 24 ਸਾਲਾ ਵਾਸੀ ਪਿੰਡ ਬੁਰਜ ਰਾਠੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿੰਡ ਉੱਭਾ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਸੁਖਪ੍ਰੀਤ ਦੀ ਲਾਸ਼ ਵੀ ਪਿੰਡ ਉੱਭਾ ਤੋਂ ਮਿਲੀ ਹੈ।

Advertisements

ਜਾਣਕਾਰੀ ਮੁਤਾਬਕ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here