Monday, October 19, 2026
Home Education ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਸਪਤਾਹ ਅਧੀਨ ਸਭਿਆਚਾਰਕ ਦਿਵਸ ਮਨਾਇਆ...

ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਸਪਤਾਹ ਅਧੀਨ ਸਭਿਆਚਾਰਕ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਜੀ ਦੀ ਯੋਗ ਅਗਵਾਈ ਹੇਠ ਵਿਭਾਗੀ ਹਿਦਾਇਤਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਸਮਾਰਟ ਸਕੂਲ ਵਿਖੇ ਸਿੱਖਿਆ ਸਪਤਾਹ ਅਧੀਨ ਮਿਤੀ 25 ਜੁਲਾਈ 2024 ਨੂੰ ਸੱਭਿਆਚਾਰਕ ਦਿਵਸ ਮਨਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਸਭਾ ਵਿੱਚ ਸ੍ਰੀਮਤੀ ਪਲਵਿੰਦਰ ਕੌਰ ਦੁਆਰਾ ਪੰਜਾਬੀ ਸੱਭਿਆਚਾਰ ਤੇ ਚਾਨਣਾ ਪਾਉਂਦੇ ਹੋਏ ਵਿਚਾਰ ਸਾਂਝੇ ਕਰਕੇ ਕੀਤੀ ਗਈ।

Advertisements

ਇਸ ਵਿੱਚ ਵਿਦਿਆਰਥੀਆਂ ਵੱਲੋਂ ਲੋਕ ਗੀਤ, ਭੰਗੜਾ, ਕਵਿਤਾ ਅਤੇ ਪੇਸ਼ ਕੀਤਾ ਗਿਆ| ਲੋਕ ਗੀਤ ਮੁਕਾਬਲੇ ਵਿੱਚ ਬਾਰਵੀਂ ਜਮਾਤ ਦੀ ਹਰਕਵਲ ਹੀਰ ਨੇ ਪਹਿਲਾ ਸਥਾਨ ਹਾਸਲ ਕੀਤਾ| ਭੰਗੜੇ ਵਿੱਚ ਦਸਵੀਂ ਜਮਾਤ ਦੀ ਜੈਸਮੀਨ ਨੇ ਪਹਿਲਾ ਸਥਾਨ ਹਾਸਲ ਕੀਤਾ | ਭਾਸ਼ਣ ਅਤੇ ਸਕਿੱਟ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ | ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਜੀ ਦੁਆਰਾ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ |ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ|

LEAVE A REPLY

Please enter your comment!
Please enter your name here