Sunday, November 1, 2026
Home Latest ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਿਸ਼ਾਲ ਪ੍ਰੋਗਰਾਮ...

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਿਸ਼ਾਲ ਪ੍ਰੋਗਰਾਮ ਹੁਣ ਹਰ ਘਰ ਪਹੁੰਚ ਰਿਹਾ: ਸਾਧਵੀ ਗੁਰਪ੍ਰੀਤ ਭਾਰਤੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਬ੍ਰਾਂਚ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਵਿਸ਼ਾਲ ਪ੍ਰੋਗਰਾਮ (ਜੋ ਕਿ ਡੀ.ਡੀ.ਏ. ਗਰਾਊਂਡ ਏਰੀਆ 10 ਦਵਾਰਕਾ, ਨਵੀਂ ਦਿੱਲੀ ਵਿਖੇ ਹੋਣ ਜਾ ਰਿਹਾ ਹੈ) ਦਾ ਸੰਸਥਾਨ ਦੇ ਅਧਿਕਾਰਤ  “Youtube/djjsworld” ‘ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਜਿਸ ਵਿੱਚ ਤੁਸੀਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਨਿਰਸਵਾਰਥ ਸੇਵਕਾਂ ਦੁਆਰਾ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬ੍ਰਹਮ ਲੀਲਾਂ ‘ਤੇ ਅਧਾਰਤ ਨ੍ਰਿਤ ਅਤੇ ਨਾਟਕ ਮੰਚਨ ਦੇਖ ਸਕਦੇ ਹੋ, ਗਿਆਨ ਅਤੇ ਪਿਆਰ ਦੇ ਅਵਤਾਰ, ਅਨਾਦਿ ਜਗਤਗੁਰੂ ਸ਼੍ਰੀ ਕ੍ਰਿਸ਼ਨ ਪ੍ਰਤੀ ਦਿਲੋਂ ਅਤੇ ਭਾਵਪੂਰਨ ਸ਼ਰਧਾਮਈ ਉਸਤਤ।

Advertisements

ਸ਼੍ਰੀ ਕ੍ਰਿਸ਼ਨ ਦਾ ਜਨਮ ਅਤੇ ਲੀਲਾਂਵਾਂ ਦਾ ਤੁਹਾਡੇ ਘਰ ਤੋਂ ਹੀ ਤੁਹਾਨੂੰ ਉਪਦੇਸ਼ਾਂ ਅਤੇ ਭਜਨਾਂ ਦੁਆਰਾ ਛੁਪੇ ਹੋਏ ਅਧਿਆਤਮਿਕ ਅਤੇ ਵਿਗਿਆਨਕ ਭੇਦਾਂ ਨੂੰ ਜਾਣਨ ਦਾ ਇੱਕ ਸ਼ੁਭ ਮੌਕਾ ਮਿਲੇਗਾ।  ਇਸ ਜਨਮ ਅਸ਼ਟਮੀ ਤੋਂ ਤੁਸੀਂ ਧਰਮ ਦੀ ਸਥਾਪਨਾ ਅਤੇ ਮਨੁੱਖਤਾ ਦੇ ਅਧਿਆਤਮਿਕ ਵਿਕਾਸ ਵਿੱਚ ਸਹਾਇਤਾ ਕਰਨ ਲਈ ਧਰਤੀ ਉੱਤੇ ਪ੍ਰਮਾਤਮਾ ਦੇ ਅਵਤਾਰ ਦੇ ਪਹਿਲੂਆਂ ਦੀ ਸਮਝ ਪ੍ਰਾਪਤ ਕਰੋਗੇ।  ਇਸ ਲਈ ਤੁਸੀਂ ਸਾਰੇ *26 ਅਗਸਤ* ਯਾਨੀ ਕੱਲ੍ਹ ਸੋਮਵਾਰ ਸ਼ਾਮ *7:30 ਵਜੇ ਤੋਂ ਰਾਤ 12 ਵਜੇ* ਤੱਕ ਦੇਖਣਾ ਨਾ ਭੁੱਲੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ *ਵਰਲਡ ਵਾਈਡ webcast* । ਸੰਸਥਾ ਦੇ ਪ੍ਰੋਗਰਾਮਾਂ ਦਾ ਆਨੰਦ ਲੈਣ ਲਈ, ਯੂਟਿਊਬ ਚੈਨਲ DJJS World ਨੂੰ ਸਬਸਕ੍ਰਾਈਬ ਕਰੋ

LEAVE A REPLY

Please enter your comment!
Please enter your name here