
ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਨੇੜੇ ਇੱਕ ਸਕੂਲ ਵੈਨ ਗੰਦੇ ਨਾਲ਼ੇ ਵਿੱਚ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਜਦੋਂ ਉਹ ਪਿੰਡ ਭੁੱਲਰ ਨੇੜੇ ਢਾਣੀਆਂ ਵਿੱਚੋਂ ਕੱਚੇ ਰਸਤੇ ਵੱਲੋਂ ਲੰਘ ਰਹੀ ਸੀ ਤਾਂ ਅਚਾਨਕ ਵੈਨ ਦਾ ਸਤੁੰਲਨ ਵਿਗੜ ਗਿਆ ਜਿਸ ਕਾਰਨ ਵੈਨ ਇੱਕ ਗੰਦੇ ਨਾਲੇ ਵਿੱਚ ਪਲਟ ਗਈ। ਹਾਦਸੇ ਦੌਰਾਨ ਕੁੱਝ ਬੱਚੇ ਵੀ ਗੰਦੇ ਪਾਣੀ ਵਿੱਚ ਡਿੱਗ ਗਏ ਤੇ ਬੱਚਿਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।

ਬੱਚਿਆਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਤੁਰੰਤ ਬੱਚਿਆਂ ਨੂੰ ਸੁਰੱਖਿਅਤ ਵੈਨ ਵਿੱਚੋਂ ਬਾਹਰ ਕੱਢਿਆ। ਜਾਣਕਾਰੀ ਦਿੰਦੇ ਲੋਕਾਂ ਨੇ ਦੱਸਿਆ ਕਿ ਵੈਨ ਦੀ ਸਪੀਡ ਜ਼ਿਆਦਾ ਸੀ ਤੇ ਰਸਤਾ ਤੰਗ ਹੋਣ ਕਾਰਨ ਇਹ ਹਾਦਸਾ ਵਾਪਰਿਆ।












