
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਨੈਣਾ ਜੀਵਨ ਜੋਤੀ ਕਲੱਬ ਰਜਿ. ਰੂਪਨਗਰ ਵੱਲੋਂ 39ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ (25 ਅਗਸਤ – 8 ਸਤੰਬਰ) ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ। ਸਾਈਕਲ ਰੈਲੀ ਵਿੱਚ ਰੂਪਨਗਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਿਵਿਲ ਸਰਜਨ ਡਾਕਟਰ ਤਰਸੇਮ ਸਿੰਘ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਈਕਲ ਰੈਲੀ ਵਿੱਚ ਰੋਟਰੀ ਕਲੱਬ ਰੂਪਨਗਰ ਅਤੇ ਰੂਪਨਗਰ ਪੈਡਲਰ ਐਂਡ ਰਨਰ ਐਸੋਸੀਏਸ਼ਨ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ ਨੇ ਆਪਣੀ ਟੀਮ ਨਾਲ ਸ਼ਿਰਕਤ ਕੀਤੀ। ਰੂਪਨਗਰ ਪੇਡਲਰ ਐਂਡ ਰਨਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਸੈਣੀ ਆਪਣੀ ਟੀਮ ਦੇ ਸਾਈਕਲਿਸਟਾਂ ਨੂੰ ਰੈਲੀ ਵਿੱਚ ਸ਼ਾਮਿਲ ਕਰਵਾ ਕੇ ਰੈਲੀ ਦੀ ਰੌਣਕ ਵਧਾਉਂਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।

ਇਸ ਮੌਕੇ ਤੇ ਐਡਵੋਕੇਟ ਦਿਨੇਸ਼ ਚੱਢਾ ਜੀ ਨੇ ਆਪ ਸਾਈਕਲ ਚਲਾ ਕੇ ਪਹੁੰਚੇ ਹੋਏ ਸਾਰੇ ਸਾਈਕਲਿਸਟਾਂ ਦਾ ਹੌਸਲਾ ਵਧਾਇਆ। ਰੂਪਨਗਰ ਸਿਵਲ ਸਰਜਨ ਡਾਕਟਰ ਤਰਸੇਮ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਰੈਲੀ ਰੂਪਨਗਰ ਦੇ ਸ਼ਹੀਦ ਭਗਤ ਸਿੰਘ ਚੌਂਕ (ਪੁਰਾਤਨ ਬੇਲਾ ਚੌਂਕ) ਤੋਂ ਸ਼ੁਰੂ ਹੋ ਕੇ ਕਾਲਜ ਰੋਡ ਤੋਂ ਹੁੰਦੀ ਹੋਈ ਵੇਰਕਾ ਚੌਂਕ ਰੂਪਨਗਰ ਵਿਖੇ ਪਹੁੰਚ ਕੇ ਸੰਪੂਰਨ ਹੋਈ। ਰੂਪਨਗਰ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾਕਟਰ ਤਰਸੇਮ ਸਿੰਘ ਜੀ ਦੇ ਨਾਲ ਲੈਬ ਟੈਕਨੀਸ਼ੀਅਨ ਅਮਨਦੀਪ ਕੁਮਾਰ ਅਤੇ ਆਈ ਸਰਜਨ ਡਾਕਟਰ ਗੀਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਨੈਣਾ ਜੀਵਨ ਜੋਤੀ ਕਲੱਬ ਤੋਂ ਧਰੂਵ ਨਾਰੰਗ ਨੇ ਪਹੁੰਚੇ ਹੋਏ ਮੁੱਖ ਮਹਿਮਾਨਾ ਦੇ ਨਾਲ ਨਾਲ ਰੋਟਰੀ ਕਲੱਬ ਅਤੇ ਰੂਪਨਗਰ ਪੈਡਲਰ ਐਂਡ ਰਨਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਅੱਖਾਂ ਦਾਨ ਬਾਰੇ ਜਰੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੀ ਮੌਤ ਮਗਰੋਂ ਵੀ ਇਸ ਜਹਾਨ ਵਿੱਚ ਜਿਉਂਦੇ ਰਹਿਣ ਲਈ ਅੱਖਾਂ ਦਾਨ ਸਭ ਤੋਂ ਵੱਡਾ ਦਾਨ ਹੈ।
ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨੈਣਾ ਜੀਵਨ ਜੋਤੀ ਕਲੱਬ ਦੇ ਇਸ ਨਿਵੇਕਲੇ ਉਪਰਾਲੇ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਮੌਕੇ ਤੇ ਮੌਜੂਦ ਸਭਨਾਂ ਨੂੰ ਅੱਖਾਂ ਦਾਨ ਦੇ ਨਾਲ ਨਾਲ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਸਿਵਲ ਸਰਜਨ ਡਾਕਟਰ ਤਰਸੇਮ ਸਿੰਘ ਜੀ ਨੇ ਅੱਖਾਂ ਦਾਨ ਪੰਦਰਵਾੜੇ ਨੂੰ ਸਮਰਪਿਤ ਇਸ ਸਾਈਕਲ ਰੈਲੀ ਨੂੰ ਇਸ ਪੰਦਰਵਾੜੇ ਦੀ ਜਿਲੇ ਦੀ ਸਭ ਤੋਂ ਵੱਡੀ ਗਤੀਵਿਧੀ ਦੱਸਦਿਆਂ ਕਲੱਬ ਦੇ ਮੈਂਬਰਾਨ ਦੀ ਪ੍ਰਸੰਸਾ ਕੀਤੀ। ਡੀ ਏ ਵੀ ਸਕੂਲ ਅਤੇ ਜੀ ਐਮ ਐਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਰੈਲੀ ਵਿੱਚ ਭਾਗ ਲਿਆ। ਆਈ ਸਰਜਨ ਡਾਕਟਰ ਗੀਰਾ ਨੇ ਅੱਖਾਂ ਦਾਨ ਦੇ ਸਬੰਧੀ ਜਰੂਰੀ ਜਾਣਕਾਰੀ ਸਾਂਝੀ ਕੀਤੀ ਅਤੇ ਅੱਖਾ ਦਾਨ ਸਬੰਧੀ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਉਪਸਥਿਤ ਸਾਰੇ ਹੀ ਮੈਂਬਰਾਂ ਵੱਲੋਂ ਸਵੈਇੱਛਾ ਨਾਲ ਆਪਣੀ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰਣ ਕੀਤਾ ਗਿਆ। ਇਸ ਮੌਕੇ ਤੇ ਇੰਜੀਨੀਅਰ ਪਰਮਿੰਦਰ ਕੁਮਾਰ, ਧਰੂਵ ਨਾਰੰਗ, ਵਰਿੰਦਰ ਵਿਆਸ, ਅਤਿੰਦਰਪਾਲ ਸਿੰਘ, ਦਿਨੇਸ਼ ਵਰਮਾ, ਸੰਦੀਪ ਕੱਕੜ, ਪੰਕਜ ਗੁਪਤਾ, ਸੁਨੀਲ ਕੁਮਾਰ ਰਾਜੂ ਕਥੂਰੀਆ, ਏਕਾਸ਼ ਕਥੂਰੀਆ, ਭੁਪੇਸ਼ ਕੁਮਾਰ, ਐਡਵੋਕੇਟ ਮਨੀਸ਼ ਆਹੂਜਾ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਰੋਹਿਤ ਸ਼ਰਮਾ, ਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੋਜੂਦ ਸਨ।












