Saturday, October 31, 2026
Home Latest ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਈ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇੱਕ ਹੰਗਾਮੀ ਮੀਟਿੰਗ ਆਰਸੀਐਫ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਹੋਈ। ਜਿਲਾ ਪ੍ਰਧਾਨ ਧਰਮਿੰਦਰ ਸਿੰਘ ਦੀ ਪ੍ਰਧਾਨਗੀ ਚ ਹੋਈ ਮੀਟਿੰਗ ਵਿੱਚ ਜਿਲਾ ਸੈਕਟਰੀ ਪਰਮਜੀਤ ਸਿੰਘ ਬਲਾਕ ਪ੍ਰਧਾਨ ਗੁਰਨਾਮ ਸਿੰਘ ਮੱਲੂ ਨੇ ਅਗਵਾਈ ਕੀਤੀ ਜਿਸ ਵਿੱਚ ਬਲਾਕ ਕਪੂਰਥਲਾ ਦੇ ਨੌਜਵਾਨ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ।

Advertisements

ਅਮਿਤ ਗਿੱਲ, ਅੰਮ੍ਰਿਤ ਪਾਲ ਸਿੰਘ, ਜਸਕੀਰਤ ਸਿੰਘ, ਗਗਨਦੀਪ ਸਿੰਘ, ਰਵੀ ਕੁਮਾਰ, ਮਹਿਲਾ ਵਿੰਗ ਦੇ ਆਗੂ ਸੁਮਨਪ੍ਰੀਤ ਕੌਰ ਵੱਲੋਂ ਤਲਵੰਡੀ ਚੌਧਰੀਆਂ ਦੇ ਪੰਜ ਪੰਜ ਮਰਲੇ ਦੇ ਪਲਾਟਾਂ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕੀ ਪ੍ਰਸ਼ਾਸਨ ਵੱਲੋਂ ਜੇ ਸਾਡਾ ਮਸਲਾ ਹੱਲ ਨਾ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਉਲੀਕਾਂਗੇ ਇਸ ਮੌਕੇ ਬਾਬਾ ਅਜੀਤ ਸਿੰਘ ਕਾਲਰੂ,ਬਲਵਿੰਦਰ ਸਿੰਘ ਲਵਲੀ ਕਾਲਰੂ, ਪਰਮਜੀਤ ਸਿੰਘ ਗੋਰਾ, ਬਾਬਾ ਨਿਸ਼ਾਨ ਸਿੰਘ, ਰਾਣਾ ਢੁਡੀਆਂਵਾਲ, ਰਣਜੀਤ ਤਕੀਆ, ਗੁਰਮੀਤ ਸਿੰਘ ਰਜਾਪੁਰ, ਸ਼ਿੰਦਰ ਪਾਲ ਤਲਵੰਡੀ, ਬਖਸ਼ੋ ਤਲਵੰਡੀ, ਸੱਤ ਪਾਲ ਕਪੂਰਥਲਾ ਆਦਿ ਹਾਜ਼ਿਰ ਸਨ।  

LEAVE A REPLY

Please enter your comment!
Please enter your name here