Sunday, November 1, 2026
Home Latest ਅਬੋਹਰ ਦੇ ਕਿਸਾਨ ਗੁਰਪ੍ਰੀਤ ਨੇ ਨਰਮੇ ਦੀ ਫਸਲ ਵਿੱਚੋਂ ਰਾਜ ਪੱਧਰ ਤੇ...

ਅਬੋਹਰ ਦੇ ਕਿਸਾਨ ਗੁਰਪ੍ਰੀਤ ਨੇ ਨਰਮੇ ਦੀ ਫਸਲ ਵਿੱਚੋਂ ਰਾਜ ਪੱਧਰ ਤੇ ਪਹਿਲਾ ਸਥਾਨ ਕੀਤਾ ਹਾਸਲ

ਫਾਜ਼ਿਲਕਾ (ਦ ਸਟੈਲਰ ਨਿਊਜ਼)। 14 ਸਤੰਬਰ ਨੂੰ ਹੋਏ ਲੁਧਿਆਣਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਪਿੰਡ ਪੱਟੀ ਸਦੀਕ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਨੇ ਨਰਮੇ ਦੀ ਫ਼ਸਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਸ ਲਈ ਉਸ ਨੇ ਖੇਤੀਬਾੜੀ ਵਿਭਾਗ ਦੇ ਦਿਆਲ ਬਿਸ਼ਨੋਈ ਕੇਵੀ ਕੇ ਦੇ ਡਾਕਟਰ ਅਰਵਿੰਦ ਇਲਾਹਵਤ ਅਤੇ ਸੀਡ ਫਾਰਮ ਦੇ ਡਾ. ਜਗਦੀਸ਼ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕਿਸਾਨ ਗੁਰਪ੍ਰੀਤ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਨਹਿਰੀ ਪਾਣੀ ਪੰਜਾਬ ਸਰਕਾਰ ਵੱਲੋਂ ਵੱਧ ਦਿੱਤਾ ਗਿਆ ਹੈ ਜਿਸ ਕਰਕੇ ਉਸ ਦੀ ਨਰਮੇ ਦੀ ਫਸਲ ਨੂੰ ਸਮੇਂ ਸਮੇਂ ਤੇ ਪਾਣੀ ਮਿਲਦਾ ਰਿਹਾਙ ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਨ ਕਿ ਕਿਸਾਨਾਂ ਨੂੰ ਸਮੇਂ ਸਮੇਂ ਤੇ ਨਹਿਰੀ ਪਾਣੀ ਮਿਲਦਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਭਰਪੂਰ ਹੋਈ ਹੈ।

Advertisements

ਕਿਸਾਨ ਨੇ ਦੱਸਿਆ ਕਿ ਉਹ ਦੋ ਵਾਰ ਨਰਮੇ ਦੇ ਵਿੱਚ ਯੂਨੀਵਰਸਿਟੀ ਤੋਂ ਪਹਿਲਾ ਨਾਮ ਲੈ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਨਾਮ ਜਿੱਤ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਉਂਦਾ ਅਤੇ ਉਸ ਨੂੰ ਟਰੈਕਟਰ ਦੀ ਮਦਦ ਨਾਲ ਧਰਤੀ ਵਿੱਚ ਹੀ ਮਿਲਾ ਦਿੰਦਾ ਹੈ ਜਿਸ ਕਰਕੇ ਉਸ ਦੇ ਖੇਤ ਵਿੱਚ ਖਾਦਾਂ ਦੀ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ। ਕਿਸਾਨ ਨੇ ਦੱਸਿਆ ਕਿ ਉਹ ਆਪਣੇ ਬਾਗਾਂ ਵਿੱਚ ਵੀ ਝੋਨੇ ਦੀ ਪਰਾਲੀ ਦੀ ਮਲਚਿੰਗ ਕਰਦਾ ਹੈ ਜਿਸ ਨਾਲ ਉਹ ਇੱਕ ਵਾਤਾਵਰਨ ਪ੍ਰੇਮੀ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਪਹਿਲਾ ਚਾਰ ਕਿੱਲੇ ਨਰਮਾ ਬੀਜਿਆ ਸੀ ਪਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਦੋ ਕਿਲੇ ਨਰਮਾ ਵਾਹ ਦਿੱਤਾ ਸੀ ਪਰ ਸਬੰਧਤ ਵਿਭਾਗ ਦੀ ਹੱਲਾਸ਼ੇਰੀ ਅਤੇ ਜਾਣਕਾਰੀ ਮੁਤਾਬਿਕ ਉਸ ਨੇ ਨਰਮੇ ਦੀ ਫ਼ਸਲ ਦੀ ਸੰਭਾਲ ਕੀਤੀ ਅਤੇ ਅੱਜ ਉਹ ਰਾਜ ਪੱਧਰੀ ਇਨਾਮ ਪ੍ਰਾਪਤ ਕਰ ਰਿਹਾ ਹੈ।

LEAVE A REPLY

Please enter your comment!
Please enter your name here