
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਸਐਸਪੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾ ਦੇ ਆਧਾਰ ਤੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਠੱਗੀ ਮਾਰਨ ਵਾਲੇ ਲੋਕਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵੱਲੋਂ ਅਜਿਹੇ ਹੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਐਸਐਸਪੀ ਨੇ ਦੱਸਿਆ ਕਿ 9 ਸਤੰਬਰ 2024 ਨੂੰ ਅਮ੍ਰਿਤਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕੋਵਾਲ ਸ਼ੇਖਾ ਡਾਕਖਾਨਾ ਨਨੈਨੋਵਾਲ ਜੱਟਾ ਥਾਣਾ ਬੁਲੋਵਾਲ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ਤੇ ਨਾ-ਮਾਲੂਮ ਵਿਅਕਤੀ ਖਿਲ਼ਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕੋਈ ਨਾ-ਮਾਲੂਮ ਵਿਅਕਤੀ ਉਸਦੀ 15 ਸਾਲ ਦੀ ਭਾਣਜੀ, ਜਿਕ ਕੈਨੇਡਾ ਰਹਿੰਦੀ ਹੈ।

ਜਿਸ ਦੀਆਂ ਅਸ਼ਲੀਲ ਫੋਟੋਆਂ ਸ਼ੋਸ਼ਲ ਮੀਡੀਆ ਤੇ ਪਾਕੇ ਬਦਨਾਮ ਕਰਨ ਦੀ ਧਮਕੀ ਦੇਕੇ ਪਹਿਲਾਂ ਕੈਨੇਡਾ ਤੋਂ ਉਸਦੇ ਰਿਸ਼ਤੇਦਾਰ ਪਾਸੋਂ ਪੈਸੇ ਮੰਗ ਰਿਹਾ ਸੀ ਅਤੇ ਹੁਣ ਮੁਦਈ ਪਾਸੋਂ ਉਸਦੀ ਉਕਤ ਭਾਣਜੀ ਦੀਆਂ ਫੋਟੋਆਂ ਸ਼ੋਸ਼ਲ ਮੀਡੀਆਂ ਤੇ ਪਾਉਣ ਦੀ ਧਮਕੀ ਦੇਕੇ 5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਦੇ ਆਧਾਰ ਤੇ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵੱਲੋਂ ਡੀਐਸਪੀ ਜਗੀਰ ਸਿੰਘ/ਐਸਐਚਓ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸ. ਸੰਦੀਪ ਕੌਰ ਅਤੇ ਇੰਸ. ਬਲਵਿੰਦਰ ਸਿੰਘ ਵੱਲੋਂ ਟੈਕਨੀਕਲ ਉਪਕਰਣਾ ਦੀ ਮਦਦ ਨਾਲ ਅਸਲ ਆਰੋਪੀ ਪ੍ਰਦੀਪ ਸਿੰਘ ਉਰਫ ਦੀਪ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਾਜਗੜ ਕੁਬੇ ਥਾਣਾ ਮੋੜ ਮੰਡੀ ਜਿਲ੍ਹਾਂ ਬਠਿਡਾ ਨੂੰ ਟ੍ਰੇਸ ਕਰਕੇ ਹਸਲ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।












