
ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਵਿੱਚ ਸਕੂਲ ਤੋਂ ਘਰ ਆਉਂਦੇ ਸਮੇਂ ਇੱਕ ਬੱਚੇ ਦੀ ਸਕੂਲ ਵੈਨ ਤੋਂ ਹੇਠਾਂ ਡਿੱਗ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਤੇ ਸਥਿਤ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ ਤੇ ਜਦੋਂ ਉਹ ਬੀਤੇ ਦਿਨ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਵੈਨ ਵਿੱਚ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਵੈਨ ਦੀ ਬਾਰੀ ਅਚਾਨਕ ਖੁੱਲ ਗਈ ਤੇ ਉਹ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਵੈਨ ਦਾ ਇੱਕ ਟਾਇਰ ਬੱਚੇ ਦੇ ਉਪਰੋਂ ਲੰਘ ਗਿਆ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਵੈਨ ਡਰਾਈਵਰ ਤੇ ਆਰੋਪ ਲਗਾਏ ਹਨ ਕਿ ਡਰਾਈਵਰ ਦੀ ਅਣਗਹਿਲੀ ਕਾਰਨ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ।











