ਡਰੀਮਜ਼ ਕੋਚਿੰਗ ਨੇ ਕਰਵਾਏ ਵਿਦੀਅਕ ਮੁਕਾਬਲੇ, ਡੀਈਓ ਲਲਿਤਾ ਅਤੇ ਪੀਸੀਆਰ ਇੰਚਾਰਜ ਭਗਤ ਨੇ ਜੇਤੂਆਂ ਨੂੰ ਕੀਤਾ ਸਨਮਾਨਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਰੀਮਜ਼ ਕੋਚਿੰਗ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਇੰਜਨੀਅਰ ਅੰਕੁਸ਼ ਮੇਅਰ ਨੇ ਸਾਨੂੰ ਸੂਚਿਤ ਕੀਤਾ ਕਿ ਲਗਭਗ 60 ਵਿਦਿਆਰਥੀਆਂ ਨੇ  The BraiNiaCs Quiz (Battle of YoUng MinDs) ਅਤੇ  Empowerment Echoes (Platform to self Discover & Growth) ਸਪੀਚ ਮੁਕਾਬਲੇ ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ ਲਲਿਤਾ ਅਰੋੜਾ (ਜ਼ਿਲ੍ਹਾ ਸਿੱਖਿਆ ਅਫਸਰ) ਅਤੇ ਪੀ.ਸੀ.ਆਰ ਇੰਚਾਰਜ ਸੁਭਾਸ਼ ਭਗਤ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਸਫਲ ਬਣਨ ਲਈ ਅਧਿਆਪਕਾਂ ਦੀ ਭੂਮਿਕਾ ਬਾਰੇ ਮਾਰਗਦਰਸ਼ਨ ਕੀਤਾ। ਮੁਕਾਬਲੇ ਵਿਚ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਟੀਮ ਏ (ਅਕਸ਼ਿਤਾ, ਗੁਰਨੂਰ, ਭਵਲੀਨ) ਨੇ ਤੀਜਾ ਸਥਾਨ ਹਾਸਲ ਕੀਤਾ, ਟੀਮ ਐਚ (ਮਾਧਵ, ਅਰਾਧਿਆ, ਬ੍ਰਹਮਜੋਤ) ਨੇ ਦੂਜਾ ਸਥਾਨ ਅਤੇ ਟੀਮ ਐਮ (ਸੌਰਵ, ਰਮਨ, ਹਰਸਿਮਰਨ) ਨੇ ਪਹਿਲਾ ਸਥਾਨ ਹਾਸਲ ਕੀਤਾ।

Advertisements

ਭਾਸ਼ਣ ਮੁਕਾਬਲੇ ਵਿੱਚ ਨਵਪ੍ਰੀਤ (ਵਿਸ਼ਾ- ਬਲਾਤਕਾਰ ਅਤੇ ਜਿਨਸੀ ਸ਼ੋਸ਼ਣ) ਨੇ ਤੀਜਾ ਸਥਾਨ, ਮਹਿਨਾਜ ਸੁਮਨ (ਵਿਸ਼ਾ- ਕੈਨੇਡਾ ਬਨਾਮ ਪੰਜਾਬ) ਨੇ ਦੂਜਾ ਸਥਾਨ ਅਤੇ ਤੇਜ਼ਸਵ (ਵਿਸ਼ਾ- ਆਤਮ ਵਿਸ਼ਵਾਸ) ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇੰਜ. ਅੰਕੁਸ਼ ਨੇ ਇਵੈਂਟ ਦੇ ਸਫਲ ਆਯੋਜਨ ਅਤੇ ਸਹਿਯੋਗ ਲਈ ਜੀਐਨਏ ਯੂਨੀਵਰਸਿਟੀ ਦਾ ਵੀ ਧੰਨਵਾਦ ਕੀਤਾ।

LEAVE A REPLY

Please enter your comment!
Please enter your name here