
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦੀਵਾਲੀ ਜਾਂ ਦੀਪਾਵਲੀ ਦਾ ਅਰਥ ਹੈ ਰੌਸ਼ਨੀ ਫੈਲਾਉਣਾ ਅਤੇ ਸਹੀ ਅਰਥਾਂ ਵਿੱਚ,ਇਹ ਤਿਉਹਾਰ ਉਦੋਂ ਹੀ ਅਰਥ ਰੱਖਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਰੋਸ਼ਨ ਕਰਦੇ ਹਾਂ। ਇਹ ਤਿਉਹਾਰ ਜੀਵਨ ਵਿਚ ਕਈ ਤਰ੍ਹਾਂ ਦੀ ਸਿੱਖ ਦਿੰਦਾ ਹੈ।ਇਸ ਦਿਨ ਅਸੀਂ ਆਪਣੇ ਘਰਾਂ ਦੇ ਅੱਗੇ ਦੀਵੇ ਜਗਾਉਂਦੇ ਹਨ ਪਰ ਅਸੀਂ ਆਪਣੀ ਆਤਮਾ ਦੇ ਹਨੇਰੇ ਨੂੰ ਦੂਰ ਕਰਨਾ ਭੁੱਲ ਜਾਂਦੇ ਹਾਂ।

ਇਹ ਗੱਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਆਪਸ ਵਿੱਚ ਮਿਲਜੁਲ ਕੇ ਗਰੀਬਾਂ ਦੇ ਘਰ ਰੋਸ਼ਨ ਕਰਕੇ ਮਨਾਉਣ ਦੀ ਅਪੀਲ ਕਰਦਿਆਂ ਕਹਿ।ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਦਾ ਅਸਲ ਸੰਦੇਸ਼ ਦੂਸਰਿਆਂ ਦੇ ਜੀਵਨ ਵਿੱਚੋਂ ਹਨੇਰਾ ਦੂਰ ਕਰਕੇ ਰੋਸ਼ਨੀ ਲਿਆਉਣਾ ਹੈ।ਜੇਕਰ ਕੋਈ ਇਕੱਲਾ ਹੈ ਤਾਂ ਉਸ ਨੂੰ ਨਾਲ ਲੈ ਕੇ ਖੁਸ਼ੀਆਂ ਵੰਡੋ।ਇੱਕ ਦੀਪਕ ਦੀ ਤਰ੍ਹਾਂ ਅਸੀਂ ਵੀ ਜੇਕਰ ਦੂਸਰਿਆਂ ਦੇ ਜੀਵਨ ਦਾ ਹਨੇਰਾ ਅਰਥਾਤ ਉਹਨਾਂ ਦੇ ਦੁੱਖ,ਦਰਦ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਮਾਜ ਖੁਸ਼ਹਾਲ ਹੋਵੇਗਾ।ਕੁਲਦੀਪ ਸਿੰਘ ਨੇ ਕਿਹਾ ਕਿ ਇਸ ਦਿਨ ਅਸੀਂ ਆਪਣੇ ਘਰਾਂ ਵਿੱਚ ਲਕਸ਼ਮੀ ਦੇ ਸਵਾਗਤ ਲਈ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ।ਪਰ ਅਸੀਂ ਆਪਣੇ ਦਿਲ ਵਿੱਚੋਂ ਨੇਗਟਿਵਿਟੀ ਨੂੰ ਸਾਫ ਕਰਨਾ ਭੁੱਲ ਜਾਂਦੇ ਹਾਂ।ਇਸ ਲਈ ਬੁਰੀਆਂ ਆਦਤਾਂ ਨੇਗਿਟਿਵ ਵਿਚਾਰਾਂ ਤੇ ਗਲਤ ਦੋਸਤ ਤੋਂ ਦੂਰ ਰਹੋ।ਆਪਣੇ ਮਨ ਵਿੱਚ ਸਕਾਰਾਤਮਕ ਵਿਚਾਰ ਲਿਆਉਣ ਦੀ ਕੋਸ਼ਿਸ਼ ਕਰੋ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਾਂ ਬਦਲਦਾ ਹੈ ਅਤੇ ਹਮੇਸ਼ਾ ਲਈ ਕੁਝ ਨਹੀਂ ਰੁਕਦਾ,ਬਸ ਚੱਲਦਾ ਰਹਿੰਦਾ ਹੈ।ਇਸ ਲਈ ਜੇਕਰ ਤੁਸੀਂ ਸਹੀ ਰਸਤੇ ਤੇ ਚੱਲਦੇ ਹੋ,ਤਾਂ ਰਸਤੇ ਦੀ ਲੰਬਾਈ ਦੀ ਚਿੰਤਾ ਕੀਤੇ ਬਿਨਾਂ ਅੱਗੇ ਵਧਦੇ ਰਹੋ। ਇੱਕ ਦਿਨ ਇਹ ਖਤਮ ਹੋ ਜਾਵੇਗਾ ਅਤੇ ਤੁਹਾਨੂੰ ਆਪਣੇ ਧੀਰਜ ਅਤੇ ਚੰਗੇ ਕੰਮਾਂ ਲਈ ਯਾਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਖੁਸ਼ੀਆਂ ਵੰਡਣ ਨਾਲ ਵਧਦੀਆਂ ਹਨ,ਸੋ ਦੁੱਖ ਵੰਡਾਉਣ ਨਾਲ ਘਟਦਾ ਹੈ। ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਇਹੀ ਸੰਦੇਸ਼ ਦਿੰਦਾ ਹੈ।ਜਦੋਂ ਇਕੱਠੇ ਦੀਪਮਾਲਾ ਹਨੇਰੇ ਦੂਰ ਕਰ ਕਦੀ ਹੈ ਤਾਂ ਅਸੀਂ ਵੀ ਇੱਕ ਦੂਜੇ ਦੀ ਮਦਦ ਨਾਲ ਵੱਡੇ-ਵੱਡੇ ਬਦਲਾਅ ਕਰ ਸੱਕਦੇ ਹਾਂ।ਇਸ ਲਈ ਲੋੜਵੰਦ ਲੋਕਾਂ ਲਈ ਹਮਦਰਦੀ ਦੀ ਭਾਵਨਾ ਰੱਖੋ ਅਤੇ ਆਪਣੀ ਸਮਰੱਥਾ ਅਨੁਸਾਰ ਸਮੇਂ-ਸਮੇਂ ਤੇ ਉਨ੍ਹਾਂ ਲੋਕਾਂ ਦੀ ਆਪਣੀ ਸ਼ਕਤੀ ਦੇ ਅਨੁਸਾਰ ਮਦਦ ਕਰਦੇ ਰਹੋ,ਜਿਸ ਨਾਲ ਉਨ੍ਹਾਂ ਦੀ ਦੀਵਾਲੀ ਵਿੱਚ ਵੀ ਖਾਸ ਅਤੇ ਮਿਠਾਸ ਭਰੀ ਰਹੇਗੀ।












