Thursday, October 29, 2026
Home Latest ਸੜਕ ਹਾਦਸੇ ਵਿੱਚ 2 ਦੋਸਤਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ

ਸੜਕ ਹਾਦਸੇ ਵਿੱਚ 2 ਦੋਸਤਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਨਾਨਕਿਆਂ ਦਾ ਚੌਂਕ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ ਦੋ ਪੁਰਾਣੇ ਦੋਸਤਾਂ ਦੀ ਮੌਤ ਹੋ ਗਈ ਅਤੇ ਤੀਸਰਾ ਗੰਭੀਰ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਸੰਗਰੂਰ ਦੀ ਕਿਲਾ ਮਾਰਕੀਟ ਤੋਂ ਲਭਦੀਪ ਨਾਮ ਦਾ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਰਾਤ ਨੂੰ ਤਕਰੀਬਨ 1 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਰਸਤੇ ਵਿੱਚ ਅਵਾਰਾ ਪਸ਼ੂ ਆ ਗਿਆ।

Advertisements

ਜਿਸ ਨੂੰ ਬਚਾਉਂਦੇ ਹੋਏ ਸੰਤੁਲਨ ਵਿਗੜਨ ਕਾਰਨ ਗੱਡੀ ਨਾਨਕਿਆਂ ਵਾਲੇ ਚੌਂਕ ਵਿੱਚ ਜਾ ਵੱਜੀ। ਹਾਦਸੇ ਵਿੱਚ ਗੱਡੀ ਚਲਾ ਰਹੇ ਜਸਕਰਨ ਸਿੰਘ ਵਾਸੀ ਬਰਨਾਲਾ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਲਵਪ੍ਰੀਤ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਤੀਸਰੇ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here