Thursday, October 29, 2026
Home Latest ਜੇਬ ਵਿੱਚ ਰੱਖੇ ਪਟਾਕੇ ਫਟਣ ਕਾਰਨ 13 ਸਾਲਾ ਲੜਕੇ ਦੀ ਹੋਈ ਮੌਤ

ਜੇਬ ਵਿੱਚ ਰੱਖੇ ਪਟਾਕੇ ਫਟਣ ਕਾਰਨ 13 ਸਾਲਾ ਲੜਕੇ ਦੀ ਹੋਈ ਮੌਤ

ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਵਿੱਚ ਪਟਾਕੇ ਨਾਲ 13 ਸਾਲਾ ਲੜਕੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਬੱਚੇ ਤੇ ਉਸਦੇ ਇੱਕ ਹੋਰ ਦੋਸਤ ਨੇ ਸਲਫਰ ਤੇ ਪੋਟਾਸ਼ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਚੀਜ਼ ਨੂੰ ਮਿਲਾ ਕੇ ਇਹ ਪਟਾਕੇ ਘਰ ਵਿੱਚ ਬਣਾਏ ਸਨ ਤੇ ਦੋਵਾਂ ਨੇ ਇਹ ਪਟਾਕੇ ਪਰਿਵਾਰ ਤੋਂ ਗੁਪਤ ਤਰੀਕੇ ਨਾਲ ਬਣਾਏ ਸਨ।

Advertisements

ਉਨ੍ਹਾਂ ਨੇ ਪਹਿਲਾਂ ਕੱਚ ਦੀ ਬੋਤਲ ਵਿੱਚ ਪਟਾਕੇ ਜਲਾਏ ਤੇ ਉਸਤੋਂ ਬਾਅਦ ਬਾਕੀ ਪਟਾਕੇ ਆਪਣੀ ਜੇਬ ਵਿੱਚ ਰੱਖ ਲਏ ਤੇ ਜੇਬ ਵਿੱਚ ਰੱਖੇ ਪਟਾਕੇ ਨੂੰ ਇੱਕ ਚੰਗਿਆੜੀ ਪੈ ਗਈ ਤੇ ਉਹ ਫਟ ਗਏ। ਪਟਾਕੇ ਫਟਣ ਕਾਰਨ ਹਿਮਾਸ਼ੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਹਿਮਾਂਸ਼ੂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here