
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਦੇ ਮਹਿਲ ਵਿੰਗ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਕੌਰ ਪੰਨੂ ਦੇ ਨਾਨੀ ਜੀ ਸਵ, ਸਰਦਾਰਨੀ ਗੁਰਦੀਪ ਕੌਰ ਬਾਜਵਾ ਜੋ ਕਿ ਪਿਛਲੇ ਦਿਨੀਂ ਆਪਣੇ ਪਰਿਵਾਰ ਨੂੰ ਸਦਮੀ ਵਿਛੋੜਾ ਦੇ ਗਏ ਸਨ।ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਲੱਖਣ ਖੁਰਦ ਜ਼ਿਲ੍ਹਾ ਕਪੂਰਥਲਾ ਵਿਚ ਕਰਵਾਇਆ ਗਿਆ। ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਭਾਈ ਸਤਨਾਮ ਸਿੰਘ ਜੀ ਕੀਰਤਨੀਆਂ ਜਥੇ ਵਲੋਂ ਵੈਰਾਗਮਈ ਸ਼ਬਦ ਕੀਰਤਨ ਅਤੇ ਕੱਥਾ ਕੀਤੀ ਗਈ ਤੇ ਆਈ ਹੋਈ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ।

ਇਸ ਦੁੱਖ ਦੀ ਘੜੀ ਵਿੱਚ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ , ਵੱਖ-ਵੱਖ ਸਿਆਸਤਦਾਨਾਂ, ਪੱਤਰਕਾਰ ਭਾਈਚਾਰਾ ਆਦਿ ਸ਼ਾਮਿਲ ਹੋਏ ਜਿਹਨਾਂ ਵਿਚ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ, ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੇਅਰਮੈ , ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਗੋਰਵ ਮੜੀਆ ਸੀਨੀਅਰ ਪੱਤਰਕਾਰ, ਜਗਦੀਸ਼ ਸਿੰਘ ਮਹੈੜੂ, ਸੰਦੀਪ ਮਾਨ, ਸੁਰਜੀਤ ਸਿੰਘ ਗੋਰਾ , ਹਰਪ੍ਰੀਤ ਸਿੰਘ ਨਡਾਲਾ ਅਤੇ ਇਹਨਾਂ ਤੋਂ ਇਲਾਵਾ ਸੀਨੀਅਰ ਐਡਵੋਕੇਟ ਮੱਨੂ ਦੇਵ ਗੋਤਮ, ਐਡਵੋਕੇਟ ਰਾਜਬੀਰ ਸਿੰਘ ਬਾਵਾ, ਐਡਵੋਕੇਟ ਮਲਕੀਤ ਸਿੰਘ, ਐਡਵੋਕੇਟ ਐਸ ਐਸ ਮੱਲੀ, ਐਡਵੋਕੇਟ ਕੇ ਐਸ ਚੱਡਾ, ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਮਨਜੀਤ ਸਿੰਘ, ਐਡਵੋਕੇਟ ਹਰਵੀਰ ਸਿੰਘ, ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਰਮਨ ਕੁਮਾਰ, ਐਡਵੋਕੇਟ ਹਮੀਸ ਕੁਮਾਰ, ਨਰਿੰਦਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਆਦਿ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ।












