ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਲਗਾਤਾਰ 3 ਛੁੱਟੀਆਂ ਹੋਣਗੀਆਂ। ਮਿਲੀ ਜਾਣਕਾਰੀ ਮੁਤਾਬਕ 15 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ, 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ 17 ਨਵੰਬਰ ਨੂੰ ਐਤਵਾਰ ਹੈ। ਜਿਸ ਕਾਰਨ ਤਿੰਨ ਦਿਨ ਸਰਕਾਰੀ ਪ੍ਰਾਈਵੇਟ ਸਕੂਲ-ਕਾਲਜ, ਸਰਕਾਰੀ ਦਫ਼ਤਰ ਅਤੇ ਅਦਾਰੇ ਤਿੰਨੋਂ ਦਿਨ ਬੰਦ ਰਹਿਣਗੇ।