ਫਾਜਿਲਕਾ (ਦ ਸਟੈਲਲਰ ਨਿਊਜ਼)। ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਤੋਂ ਜਾਣਕਾਰੀ ਦਿੰਦਿਆ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਸੈਂਟਰ ਆਰਮਡ ਫੋਰਸ (SSC GD) ਵੱਲੋਂ 39481 ਪੋਸਟਾ ਲੜਕੇ ਅਤੇ ਲੜਕੀਆਂ ਲਈ ਕੱਢੀਆ ਹੋਈਆ ਹਨ। ਇਹਨ੍ਹਾਂ ਪੋਸਟਾ ਦਾ ਆਨ-ਲਾਈਨ ਅਪਲਾਈ ਕਰਨ ਦਾ ਪ੍ਰੋਸੈੱਸ ਪੂਰਾ ਹੋ ਚੁੱਕਾ। ਇਹਨ੍ਹਾਂ ਪੋਸਟਾ ਲਈ ਲਿਖਤੀ ਪੇਪਰ ਜਨਵਰੀ 2025 ਦੇ ਪਹਿਲਾ ਹਫਤੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਯੁਵਕ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਚੁੱਕੇ ਹਨ ਤੇ ਫਿਜੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ। ਇਨ੍ਹਾਂ ਦੋਨੋ ਫੋਰਸਿਸ ਦੀ ਤਿਆਰੀ ਵਾਸਤੇ ਨਵਾ ਬੈਚ ਕੈਂਪ ਕਾਲਝਰਾਣੀ ਵਿਖੇ ਸ਼ੁਰੂ ਹੋ ਚੁੱਕਾ ਹੈ।
ਕੈਂਪ ਵਿਖੇ ਮਿਲਣ ਵਾਲੀਆ ਸਹੂਲਤਾਂ
ਡਿਜੀਟਲ ਕਲਾਸ ਰੂਮ, ਤਰਜਬੇਕਾਰ ਅਧਿਆਪਕ, ਵਧੀਆਂ ਗਰਾਉਂਡ, ਤਜਰਬੇਕਾਰ ਪੀ.ਟੀ.ਆਈ, ਰਹਿਣ ਵਾਸਤੇ ਵਧੀਆ ਹੋਸਟਲ, ਵਧੀਆ ਖਾਣਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰੀ ਦਿੱਤਾ ਜਾਵੇਗਾ। ਇਹ ਕੈਂਪ ਪੰਜਾਬ ਸਰਕਾਰ ਦਾ ਅਦਾਰਾ ਹੋਣ ਕਾਰਨ ਇਥੇ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ। ਚਾਹਵਾਨ ਯੁਵਕ ਛੇਤੀ ਤੋਂ ਛੇਤੀ ਕੈਂਪ ਵਿਖੇ ਪਹੁੰਚ ਕੇ ਟ੍ਰੇਨਿੰਗ ਦਾ ਫਾਇਦਾ ਉਠਾਉਣ। ਵਧੇਰੇ ਜਾਣਕਾਰੀ ਲਈ 94641-52013, 93167-13000, 94638-31615 ਤੇ ਸੰਪਰਕ ਕੀਤਾ ਜਾ ਸਕਦਾ ਹੈ।