
ਯੂਪੀ (ਦ ਸਟੈਲਰ ਨਿਊਜ਼)। ਯੂਪੀ ਦੇ ਬਿਜਨੌਰ ਵਿੱਚ ਬੇਕਾਬੂ ਕਾਰ ਵੱਲੋਂ ਇੱਕ ਆਟੋ ਨੂੰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਵਿਸ਼ਾਲ ਉਮਰ 65 ਸਾਲਾਂ, ਖੁਸ਼ੀ ਉਮਰ 25 ਸਾਲਾਂ, ਮੁਮਤਾਜ਼ ਉਮਰ 22 ਸਾਲਾਂ, ਰੂਬੀ ਉਮਰ 45 ਸਾਲਾਂ, ਬੁਸ਼ਰਾ ਉਮਰ 42 ਸਾਲਾਂ ਤੇ ਆਟੋ ਚਾਲਕ ਅਜਾਬ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ 1:30 ਵਜੇ ਝਾਰਖੰਡ ਤੋਂ ਮੁਰਾਦਾਬਾਦ ਸਟੇਸ਼ਨ ਤੇ ਰੇਲਗੱਡੀ ਰਾਹੀਂ ਉਤਰੇ ਤੇ ਉਥੋਂ ਇੱਕ ਆਟੋ ਵਿੱਚ ਧਾਮਪੁਰ ਆ ਰਹੇ ਸਨ ਤੇ ਜਦੋਂ ਉਹ ਧਾਮਪੁਰ ਦੇ ਨਗੀਨਾ ਮਾਰਗ ਤੇ ਸਥਿਤ ਫਾਇਰ ਸਟੇਸ਼ਨ ਨੇੜੇ ਪਹੁੰਚੇ ਤਾਂ ਉਹਨਾਂ ਦੇ ਆਟੋ ਦੀ ਟੱਕਰ ਇੱਕ ਕ੍ਰੇਟਾ ਕਾਰ ਨਾਲ ਹੋ ਗਈ ਤੇ ਆਟੋ ਸੜਕ ਕਿਨਾਰੇ ਇੱਕ ਖੱਡ ਵਿੱਚ ਡਿੱਗ ਗਿਆ ਇਸ ਦੌਰਾਨ ਟੈਪੂ ਸਵਾਰ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਤੇ 2 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












