Monday, October 19, 2026
Home Latest ਭਲਵਾਨ ਬਜਰੰਗ ਪੂਨੀਆ 4 ਸਾਲ ਲਈ ਬੈਨ

ਭਲਵਾਨ ਬਜਰੰਗ ਪੂਨੀਆ 4 ਸਾਲ ਲਈ ਬੈਨ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਕਾਰਵਾਈ ਕਰਦੇ ਹੋਏ ਭਲਵਾਨ ਬਜਰੰਗ ਪੂਨੀਆ ਨੂੰ ਚਾਰ ਸਾਲ ਲਈ ਬੈਨ ਕਰ ਦਿੱਤਾ। ਇਸ ਭਲਵਾਨ ਨੇ 10 ਮਾਰਚ ਨੂੰ ਕੌਮੀ ਟੀਮ ਲਈ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨਾਡਾ ਨੇ ਇਸ ਅਪਰਾਧ ਲਈ ਟੋਕੀਓ ਖੇਡਾਂ ਦੇ ਕਾਂਸੀ ਤਮਗਾ ਜੇਤੂ ਨੂੰ ਪਹਿਲਾਂ 23 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਯੂ.ਡਬਲਿਊ.ਡਬਲਿਊ. ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮੁਅੱਤਲੀ ਦਾ ਮਤਲਬ ਹੈ ਕਿ ਉਸ ਨੂੰ ਪ੍ਰਤੀਯੋਗੀ ਕੁਸ਼ਤੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਜੇਕਰ ਉਹ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਦੇਸ਼ਾਂ ਵਿੱਚ ਕੋਚਿੰਗ ਦੇ ਮੌਕੇ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisements

ਨਾਡਾ ਦੇ ਅਨੁਸ਼ਾਸਨੀ ਡੋਪਿੰਗ ਪੈਨਲ (ਏਡੀਡੀਪੀ) ਨੇ 31 ਮਈ ਨੂੰ ਨਾਡਾ ਦੁਆਰਾ ਨੋਟਿਸ ਜਾਰੀ ਕੀਤੇ ਜਾਣ ਤੱਕ ਇਸ ਨੂੰ (ਸਸਪੈਂਸ਼ਨ) ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਨਾਡਾ ਨੇ ਭਲਵਾਨ ਨੂੰ 23 ਜੂਨ ਨੂੰ ਨੋਟਿਸ ਭੇਜਿਆ ਸੀ। ਬਜਰੰਗ ਨੇ 11 ਜੁਲਾਈ ਨੂੰ ਇਸ ਦੋਸ਼ ਨੂੰ ਲਿਖਤੀ ਰੂਪ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ। ਏਡੀਡੀਪੀ ਨੇ ਆਪਣੇ ਆਦੇਸ਼ ਵਿੱਚ ਕਿਹਾ, “ਪੈਨਲ ਮੰਨਦਾ ਹੈ ਕਿ ਅਥਲੀਟ ਧਾਰਾ 10.3.1 ਦੇ ਤਹਿਤ ਪਾਬੰਦੀਆਂ ਲਈ ਜਵਾਬਦੇਹ ਹੈ ਅਤੇ ਉਸਨੂੰ ਚਾਰ ਸਾਲਾਂ ਦੀ ਮਿਆਦ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ।”

LEAVE A REPLY

Please enter your comment!
Please enter your name here